Income Tax ਵਿਭਾਗ ਵੱਲੋਂ ‘ਗੇਮ ਚੇਂਜਰ’ ਅਤੇ ‘ਪੁਸ਼ਪਾ 2’ ਦੇ ਨਿਰਮਾਤਾਵਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਨਵੀ ਦਿੱਲੀ,21 ਜਨਵਰੀ : ਇਨਕਮ ਟੈਕਸ ਵਿਭਾਗ ਵੱਲੋਂ ਹੈਦਰਾਬਾਦ ‘ਚ ਫਿਲਮ ਨਿਰਮਾਤਾ ਦਿਲ ਰਾਜੂ ਦੇ ਦਫਤਰ ਅਤੇ ਘਰ ਸਮੇਤ ਕਈ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿਲ ਰਾਜੂ ਇੱਕ ਤੇਲਗੂ ਫਿਲਮ ਡਿਸਟ੍ਰੀਬਿਊਟਰ ਅਤੇ ਨਿਰਮਾਤਾ ਹਨ। ਉਹ ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨਜ਼ ਨਾਮ ਦੀ ਇੱਕ ਪ੍ਰੋਡਕਸ਼ਨ ਕੰਪਨੀ ਦੇ ਮਾਲਕ ਹਨ। ਦਿਲ ਰਾਜੂ ਨੇ ਜਨਵਰੀ ‘ਚ ਦੋ ਫਿਲਮਾਂ ਬਣਾਈਆਂ ਸਨ। ਜਿੱਥੇ ਪੈਨ-ਇੰਡੀਆ ਫਿਲਮ ‘ਗੇਮ ਚੇਂਜਰ’ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਉਥੇ ਉਸ ਦੀ ਦੂਜੀ ਰਿਲੀਜ਼ ‘ਸੰਕ੍ਰਾਂਤੀਕੀ ਵਸਥਾਨਮ’ ਕਈ ਰਿਕਾਰਡ ਤੋੜ ਰਹੀ ਹੈ ਅਤੇ ਚੰਗੀ ਕਮਾਈ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀਆਂ 65 ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਇਸ ਤੋਂ ਇਲਾਵਾ ‘ਪੁਸ਼ਪਾ 2 ਦ ਰੂਲ’ ਬਣਾਉਣ ਵਾਲੇ ਮੈਤਰੀ ਮੂਵੀ ਮੇਕਰਸ ਦੇ ਠਿਕਾਣਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਪ੍ਰੋਡਕਸ਼ਨ ਹਾਊਸ ਦੇ ਨਿਰਮਾਤਾ ਨਵੀਨ ਯੇਰਨੇਨੀ ਅਤੇ ਯਲਾਮਾਨਚਿਲੀ ਰਵੀ ਸ਼ੰਕਰ ਅਤੇ ਉਨ੍ਹਾਂ ਦੇ ਸੀਈਓ ਚੇਰੀ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/