ਹੁਸ਼ਿਆਰਪੁਰ HOSHIARPUR NEWS10 ਅਕਤੂਬਰ ( ਤਰਸੇਮ ਦੀਵਾਨਾ ) ਰਾਸ਼ਟਰੀ ਸਵੈ-ਇਛੁੱਕ ਖੂਨਦਾਨ ਦਿਵਸ ਜੋ ਕਿ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਦੇ ਮੌਕੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਇਹ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ 10 ਅਕਤੂਬਰ ਨੂੰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕਾਂਊਸਲ ਵੱਲੋਂ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਬੁੱਲੋਵਾਲ ਦੇ ਵਸਨੀਕ ਖੂਨਦਾਨੀ ਸਿੱਧੂ ਜੋੜਾ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਜੋ ਕਿ ਇਲਾਕੇ ਵਿੱਚ “ਸਟਾਰ ਕੱਪਲ ਬਲੱਡ ਡੋਨਰ” ਦੇ ਨਾਮ ਨਾਲ ਜਾਣੇ ਜਾਂਦੇ ਹਨ ਉਨ੍ਹਾਂ ਨੂੰ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਅਜੋਕੇ ਸਮੇਂ ਵਿੱਚ ਪੰਜਾਬ ਦੇ 7 ਖੂਨਦਾਨੀ ਜੋੜਿਆ ਵਿੱਚ ਇਹ ਦੂਸਰਾ ਅਤੇ ਹੁਸ਼ਿਆਰਪੁਰ ਜਿਲ੍ਹੇ ਦਾ ਪਹਿਲਾ ਜੋੜਾ ਹੈ ਜੋ ਖੂਨਦਾਨ ਦੇ ਖੇਤਰ ਵਿੱਚ ਸਰਗਰਮ ਹੈ। ਇਹ ਜੋੜਾ ਹੁਣ ਤੱਕ 31 ਵਾਰ ਇਕੱਠਿਆਂ ਖੂਨਦਾਨ ਕਰ ਚੁੱਕਿਆ ਹੈ ਅਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੈ। ਹੁੱਣ ਤੱਕ ਇਹ ਜੋੜਾ 37 ਲੀਟਰ ਖੂਨਦਾਨ ਕਰ ਚੁੱਕਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ 66 ਵਾਰ (ਹੁਣ ਤੱਕ ਤਕਰੀਬਨ 25 ਲੀਟਰ) ਅਤੇ ਜਤਿੰਦਰ ਕੌਰ ਸਿੱਧੂ ਨਿੱਜੀ ਤੌਰ ਤੇ 31 ਵਾਰ (ਤਕਰੀਬਨ 12 ਲੀਟਰ) ਖੂਨ-ਦਾਨ ਕਰ ਚੁੱਕੇ ਹਨ।HOSHIARPUR NEWS