HMPV ਵਾਇਰਸ ਨੇ ਭਾਰਤ ‘ਚ ਵੀ ਦਿੱਤੀ ਦਸਤਕ
- ਦੋ ਮਾਮਲਿਆਂ ਦੀ ਹੋਈ ਪੁਸ਼ਟੀ
ਨਵੀ ਦਿੱਲੀ, 6 ਜਨਵਰੀ : ਚੀਨ ਵਿੱਚ ਫੈਲ ਰਿਹਾ ਹਿਊਮਨ ਮੈਟਾਪਨੀਓਮੋਵਾਇਰਸ (HMPV) ਸੰਕਰਮਣ ਹੁਣ ਭਾਰਤ ਵਿੱਚ ਵੀ ਦਸਤਕ ਦੇ ਚੁੱਕਾ ਹੈ। ਚੀਨੀ ਵਾਇਰਸ HMPV ਵਾਇਰਸ ਦਾ ਭਾਰਤ ‘ਚ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ (HMPV) ਹੈ। ਭਾਰਤ ਵਿੱਚ ਦੋਵੇਂ ਮਾਮਲੇ ਕਰਨਾਟਕ ਦੇ ਹਨ।
ਸਰਕਾਰ ਨੇ ਭਾਰਤ ਵਿੱਚ ਚੀਨੀ HMPV ਵਾਇਰਸ ਦੇ ਦੋਨਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਦੋ ਬੱਚਿਆਂ ਜਿਨਾਂ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ ਉਨ੍ਹਾਂ ‘ਚ ਇੱਕ ਤਿੰਨ ਮਹੀਨੇ ਦੀ ਬੱਚੀ ਅਤੇ ਦੂਜਾ 8 ਮਹੀਨੇ ਦਾ ਲੜਕਾ ਹੈ। ਹਾਲਾਂਕਿ, ਸਰਕਾਰ ਨੇ ਕਿਹਾ ਹੈ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਮੰਤਰਾਲੇ ਨੇ ਕਿਹਾ ਕਿ ਇੱਕ ਤਿੰਨ ਮਹੀਨੇ ਦੀ ਬੱਚੀ ਨੂੰ ਬ੍ਰੌਨਕੋਪਨੀਮੋਨੀਆ ਦੇ ਇਲਾਜ ਲਈ ਬੈਂਗਲੁਰੂ ਦੇ ਬੈਪਟਿਸਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਲੜਕੀ ਚ ਐਚ.ਐਮ.ਪੀ.ਵੀ. ਦੀ ਪੁਸ਼ਟੀ ਹੋਈ। ਫਿਲਹਾਲ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸੇ ਹਸਪਤਾਲ ਵਿੱਚ ਇੱਕ ਅੱਠ ਮਹੀਨੇ ਦਾ ਬੱਚਾ ਵੀ ਸੰਕਰਮਿਤ ਪਾਇਆ ਗਿਆ ਸੀ। ਉਸ ਦਾ ਸੈਂਪਲ 3 ਜਨਵਰੀ 2025 ਨੂੰ ਲਿਆ ਗਿਆ ਸੀ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਚੀਨ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦਾ ਪ੍ਰਕੋਪ ਦੇਖਿਆ ਜਾ ਰਿਹਾ ਹੈ। ਵਾਇਰਸ ਕਾਰਨ ਵੱਡੀ ਗਿਣਤੀ ‘ਚ ਲੋਕਾਂ ਦੇ ਜਾਨ ਗੁਆਉਣ ਦੀਆਂ ਖਬਰਾਂ ਹਨ। ਭਾਰਤ ਵਿੱਚ ਵੀ ਸਿਹਤ ਮੰਤਰਾਲੇ ਨੇ ਇਸ ਸਬੰਧੀ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/