Bangalore ਭਗਦੜ: 11 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖਮੀ
ਮ੍ਰਿਤਕਾਂ ਦੀ ਉਮਰ 40 ਸਾਲ ਤੋਂ ਘੱਟ, ਵੇਖੋ ਘਟਨਾ ‘ਚ ਜਾਨ ਗਵਾਉਣ ਵਾਲਿਆਂ ਦੀ ਸੂਚੀ

ਨਵੀ ਦਿੱਲੀ, 5 ਜੂਨ (ਵਿਸ਼ਵ ਵਾਰਤਾ): ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਆਈਪੀਐਲ ਚੈਂਪੀਅਨ ਬਣਨ ਦਾ ਜਸ਼ਨ ਬੁੱਧਵਾਰ ਨੂੰ ਇੱਕ ਵੱਡੇ ਹਾਦਸੇ ਵਿੱਚ ਬਦਲ ਗਿਆ। ਜੇਤੂ ਖਿਡਾਰੀਆਂ ਦੇ ਸਵਾਗਤ ਲਈ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੀ ਹੋਈ ਭੀੜ ਵਿੱਚ ਭਗਦੜ ਮਚਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। 30 ਤੋਂ ਵੱਧ ਜ਼ਖਮੀ ਹੋ ਗਏ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਾਰੇ ਲੋਕ 40 ਸਾਲ ਤੋਂ ਘੱਟ ਉਮਰ ਦੇ ਹਨ। ਸਭ ਤੋਂ ਛੋਟੀ ਉਮਰ ਦਾ ਮ੍ਰਿਤਕ ਸਿਰਫ਼ 13 ਸਾਲ ਦਾ ਹੈ। ਮ੍ਰਿਤਕਾਂ ਦੀ ਸੂਚੀ ਵਿੱਚ ਤਿੰਨ ਕਿਸ਼ੋਰ ਅਤੇ ਛੇ 20-30 ਸਾਲ ਦੇ ਨੌਜਵਾਨ ਵੀ ਸ਼ਾਮਲ ਹਨ।
ਭਗਦੜ ਘਟਨਾ ‘ਚ ਜਾਨ ਗਵਾਉਣ ਵਾਲਿਆਂ ਦੀ ਸੂਚੀ-
ਦਿਵਯਾਂਸ਼ੀ- ਉਮਰ 13 ਸਾਲ
ਦੋਰੇਸ਼ਾ- ਉਮਰ 32 ਸਾਲ
ਭੂਮਿਕ- ਉਮਰ 20 ਸਾਲ
ਸਹਾਨਾ- ਉਮਰ 25 ਸਾਲ
ਅਕਸ਼ਤਾ- ਉਮਰ 27 ਸਾਲ
ਮਨੋਜ- ਉਮਰ 33 ਸਾਲ
ਸ਼ਰਵਣ- ਉਮਰ 20 ਸਾਲ
ਦੇਵੀ- ਉਮਰ 29 ਸਾਲ
ਸ਼ਿਵਲਿੰਗ- ਉਮਰ 17 ਸਾਲ
ਚਿਨਮਈ- ਉਮਰ 19 ਸਾਲ
ਪ੍ਰਜਵਲ- ਉਮਰ 20 ਸਾਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















