Himachal ‘ਚ ਬਣੀਆਂ 27 ਦਵਾਈਆਂ ਦੇ ਸੈਂਪਲ ਫੇਲ੍ਹ
- ਕੰਪਨੀਆਂ ਨੂੰ ਨੋਟਿਸ ਜਾਰੀ
ਨਵੀ ਦਿੱਲੀ : ਹਿਮਾਚਲ ਪ੍ਰਦੇਸ਼ (Himachal) ਵਿੱਚ ਬਣੀਆਂ 27 ਦਵਾਈਆਂ ਦੇ ਸੈਂਪਲ ਫੇਲ੍ਹ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਦਵਾਈਆਂ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੇ ਮਾਪਦੰਡਾਂ ਤੇ ਖਰੀਆਂ ਨਹੀਂ ਉਤਰ ਸਕੀਆਂ। ਸੀਡੀਐਸਸੀਓ ਨੇ ਇਸ ਸਬੰਧੀ ਡਰੱਗ ਅਲਰਟ ਜਾਰੀ ਕੀਤਾ ਹੈ। ਸਟੇਟ ਡਰੱਗ ਕੰਟਰੋਲਰ ਨੇ ਇਨ੍ਹਾਂ ਦਵਾਈਆਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਜ਼ਿਆਦਾਤਰ ਦਵਾਈਆਂ ਜਿਨ੍ਹਾਂ ਦੇ ਨਮੂਨੇ ਫੇਲ੍ਹ ਹੋਏ ਹਨ, ਉਨ੍ਹਾਂ ਦੀ ਵਰਤੋਂ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਦਰਦ, ਐਂਟੀਬਾਇਓਟਿਕਸ ਅਤੇ ਐਲਰਜੀ ਸਮੇਤ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ।
ਇਨਾ ਦਵਾਈਆਂ ਨੇ ਸੈਂਪਲ ਹੋਏ ਫੇਲ
Pioglitazone Hydrochloride Metformin Hydrochloride, Heparin Sodium Injection IP 25000 IU, Methylcobalamin Injection, Pantoprazole Tablet, Rabeproxol E Tablet, Itraconazole Capsule BP 200mg, Itraconazole Capsule 200mg, Itraconazole Capsule 200mg, Rabeprazole Tablet, Esomeprazole Hydrate, Promethazine Hydrochloride Injection IP 2ml, Pantoprazole Tablets IP 40mg, Paracetamol Tablet.
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/