Himachal ਵਿੱਚ 7 ਦਿਨਾਂ ਦਾ ਰਾਜਸੀ ਸੋਗ
- ਇਨ੍ਹਾਂ ਦਿਨਾਂ ਦੌਰਾਨ ਨਹੀਂ ਹੋਵੇਗਾ ਕੋਈ ਮਨੋਰੰਜਨ ਸਮਾਗਮ
- ਸ਼ਿਮਲਾ ‘ਚ ਅੱਜ ਤੋਂ ਸ਼ੁਰੂ ਹੋਣ ਵਾਲਾ Winter Carnival ਵੀ ਮੁਲਤਵੀ
ਹਿਮਾਚਲ ਪ੍ਰਦੇਸ਼ : ਹਿਮਾਚਲ ਸਰਕਾਰ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਦਿਹਾਂਤ ‘ਤੇ ਸੱਤ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅਤੇ ਕੱਲ੍ਹ ਦੋ ਦਿਨ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦੌਰਾਨ ਸਾਰੇ ਸਰਕਾਰੀ ਸਕੂਲ, ਕਾਲਜ ਅਤੇ ਦਫ਼ਤਰ 2 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਪੂਰੇ ਸੂਬੇ ਵਿੱਚ ਰਾਸ਼ਟਰੀ ਝੰਡੇ ਅੱਧੇ ਝੁਕੇ ਰਹਿਣਗੇ। ਰਾਜਸੀ ਸੋਗ ਦੌਰਾਨ ਕੋਈ ਸਰਕਾਰੀ ਮਨੋਰੰਜਨ ਸਮਾਗਮ ਨਹੀਂ ਹੋਵੇਗਾ। ਭਾਵ ਸਰਕਾਰੀ ਪੱਧਰ ‘ਤੇ ਸੱਭਿਆਚਾਰਕ ਪ੍ਰੋਗਰਾਮਾਂ ‘ਤੇ ਪਾਬੰਦੀ ਰਹੇਗੀ।
ਦੱਸ ਦਈਏ ਕਿ ਸ਼ਿਮਲਾ ਚ 27 ਦਸੰਬਰ ਤੋਂ 1 ਜਨਵਰੀ ਤਕ ਚਲਣ ਵਾਲਾ Winter Carnival ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਪ੍ਰੋਗਰਾਮ 2 ਜਨਵਰੀ ਨੂੰ ਹੋਵੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/