Health News : ਜਾਣੋ ਪੂਰਵੀ ਅਫ਼ਰੀਕਾ ਤੋਂ ਬਾਅਦ ਕਿਹੜੇ ਦੇਸ਼ਾਂ ‘ਚ ਫੈਲ ਰਿਹਾ ਹੈ ਐਮਪੌਕਸ ਵਾਇਰਸ
ਨਵੀਂ ਦਿੱਲੀ, 23ਅਗਸਤ (ਵਿਸ਼ਵ ਵਾਰਤਾ)Health News : ਐਮਪੌਕਸ ਦਾ ਸੰਭਾਵੀ ਤੌਰ ਤੇ ਹੋਰ ਤੇਜ਼ੀ ਨਾਲ ਫੈਲਣ ਵਾਲਾ ਅਤੇ ਵਧੇਰੇ ਘਾਤਕ ਵੈਰੀਐਂਟ ਦੁਨੀਆ ਦੇ ਕਈ ਦੇਸ਼ਾਂ ‘ਚ ਫੈਲ ਰਿਹਾ ਹੈ। ਪੂਰਵੀ ਅਫ਼ਰੀਕਾ ਤੋਂ ਬਾਅਦ ਇਸਦੇ ਨਾਲ ਸੰਕ੍ਰਮਿਤ ਮਰੀਜ਼ਾਂ ਦੇ ਮਾਮਲੇ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਤੋਂ ਸਾਹਮਣੇ ਆਏ ਹਨ। ਇਸਦੇ ਨਾਲ ਹੀ ਇਸ ਵਾਇਰਸ ਦੇ ਕੌਮਾਂਤਰੀ ਪੱਧਰ ‘ਤੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਪੂਰਵੀ ਅਫ਼ਰੀਕਾ ਤੋਂ ਸ਼ੁਰੂ ਹੋਈ ਇਹ ਸੰਕ੍ਰਮਣ ਦੀ ਬਿਮਾਰੀ ਦੇ ਮਾਮਲੇ ਸਵੀਡਨ, ਥਾਈਲੈਂਡ, ਫਿਲੀਪਾਇਨਜ਼ , ਪਾਕਿਸਤਾਨ, ‘ਚ ਸਾਹਮਣੇ ਆ ਚੁੱਕੇ ਹਨ। ਪੂਰਵੀ ਅਫ਼ਰੀਕਾ ‘ਚ ਇਸਦਾ ਸਭ ਤੋਂ ਵੱਧ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਹੁਣ ਤੱਕ 14 ਦੇਸ਼ ਇਸਤੋਂ ਪੀੜਿਤ ਹਨ। ਅਫ਼ਰੀਕਾ ‘ਚ ਹੁਣ ਤੱਕ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਨਾਲ 500 ਤੋਂ ਵੱਧ ਮੌਤਾਂ ਹੋ ਚੁਕੀਆਂ ਹਨ। ਐਮਪੌਕਸ 2022 ਤੋਂ ਅਫ਼ਰੀਕਾ ਵਿਚ ਫੈਲ ਰਿਹਾ ਹੈ। ਇਸਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਵੱਧ ਮਾਮਲੇ ਡੈਮਿਕਰੇਟਿਕ ਰਿਪਬਲਿਕ ਆਫ ਕਾਂਗੋ ‘ਚ ਦੇਖਣ ਨੂੰ ਮਿਲੇ ਹਨ ਜੋ ਕੀ ਇਕ ਪੂਰਵੀ ਅਫਰੀਕੀ ਦੇਸ਼ ਹੈ। 2022 ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ‘ਚ ਇਸਦੇ 13000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।