Health: ਸਰੀਰਿਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਚੰਗੀ ਨੀਂਦ ਲੈਣਾ ਕਿੰਨਾ ਅਹਿਮ ? ਜਾਣੋ, ਕੀ ਹਨ ਇਸ ਦੇ ਫਾਇਦੇ
ਵਿਸ਼ਵ ਵਾਰਤਾ, 3 ਮਾਰਚ 2026 – ਕਹਿੰਦੇ ਨੇ ਕਿ ਬਾਕੀ ਦੇ ਕੰਮ ਬਾਅਦ ’ਚ ਪਹਿਲਾਂ ਸਿਹਤ ਜਰੂਰੀ ਆ ਤੇ ਚੰਗੀ ਸਿਹਤ ਲਈ ਡਾਕਟਰ ਵੀ ਕਹਿੰਦੇ ਨੇ ਕਿ ਚੰਗੀ ਸਿਹਤ ਦੇ ਲਈ 7 ਤੋਂ 8 ਘੰਟੇ ਦੀ ਨੀਂਦ ਜਰੂਰੀ ਹੈ ਤਾਂ ਹੀ ਅਸੀਂ ਮਾਨਸਿਕ ਤੇ ਸਰੀਰਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਹਾਂ ਤੇ ਇਹ ਸਰੀਰ ਤੇ ਦਿਮਾਗ ਲਈ ਇਕ ਰਾਤ ਦੀ ਮੁਰੰਮਤ ਪ੍ਰਕਿਰਿਆ ਹੈ। ਦਿਨ ਭਰ ਦੇ ਕੰਮਾਂ ,ਥਕਾਵਟ ਤੇ ਤਣਾਅ ਤੋਂ ਚੰਗੀ ਨੀਂਦ ਨਾਲ ਛੁਟਕਾਰਾ ਮਿਲਦਾ ਹੈ ਤੇ ਸਰੀਰ ਇਸ ਸਮੇਂ ਆਪਣੇ ਆਪ ਨੂੰ ਮੁਰੰਮਤ ਕਰਦਾ ਹੈ। ਤੇ ਅਸੀਂ ਨੀਂਦ ਪੂਰੀ ਹੋਣ ਤੋਂ ਬਾਅਦ ਦੂਜੇ ਦਿਨ ਸਰੀਰ ਨੂੰ ਬਹੁਤ ਹੀ ਹਲਕਾ ਮਹਿਸੂਸ ਕਰਦੇ ਹਾਂ ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਨੀਂਦ ਦੀ ਘਾਟ ਨਾ ਸਿਰਫ ਊਰਜਾ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਇਸ ਦਾ ਅਸਰ ਯਾਦਦਾਸ਼ਤ ਤੇ ਨਾਲ ਹੀ ਭਾਵਨਾਤਮਿਕ ਸੰਤੁਲਨ ਨੂੰ ਵੀ ਘੱਟ ਨੀਂਦ ਪ੍ਰਭਾਵਿਤ ਕਰਦੀ ਹੈ । ਇਸ ਦੇ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਰੀਰਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਮਾਹਿਰ ਕਹਿੰਦੇ ਨੇ ਕਿ ਇਸ ਦਾ ਅਸਰ ਦਿਮਾਗ ਦੀ ਸਿਹਤ ਤੇ ਵੀ ਪੈਂਦਾ ਹੈ।
ਹਾਲ ਹੀ ਵਿੱਚ ਸਿਹਤ ਮਾਹਰ ਡਾ. ਥੌਮ ਪੇਲੋਵਸਕੀ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸਮਝਾਇਆ ਕਿ ਨੀਂਦ ਨੂੰ ਸਭ ਤੋਂ ਸ਼ਕਤੀਸ਼ਾਲੀ ਡੀਟੌਕਸ ਮੰਨਿਆ ਜਾ ਸਕਦਾ ਹੈ। ਡੂੰਘੀ ਨੀਂਦ ਦੌਰਾਨ, ਦਿਮਾਗ ਇੱਕ ਵਿਸ਼ੇਸ਼ ਸਫਾਈ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ ਜਿਸਨੂੰ ਗਲਾਈਮਫੈਟਿਕ ਪ੍ਰਣਾਲੀ ਕਿਹਾ ਜਾਂਦਾ ਹੈ। ਇਹ ਪ੍ਰਣਾਲੀ, ਸੇਰੇਬ੍ਰੋਸਪਾਈਨਲ ਤਰਲ (CSF) ਦੀ ਮਦਦ ਨਾਲ, ਦਿਮਾਗ ਵਿੱਚ ਇਕੱਠੇ ਹੋਏ ਫਜ਼ੂਲ ਉਤਪਾਦਾਂ, ਜ਼ਹਿਰੀਲੇ ਪਦਾਰਥਾਂ ਅਤੇ ਵਾਧੂ ਪ੍ਰੋਟੀਨ ਨੂੰ ਸਾਫ਼ ਕਰਦੀ ਹੈ। ਇਸਨੂੰ ਦਿਮਾਗ ਦੀ ਰਾਤ ਦੇ ਸਮੇਂ ਧੋਣ ਦੀ ਪ੍ਰਕਿਰਿਆ ਕਿਹਾ ਜਾ ਸਕਦਾ ਹੈ, ਜੋ ਸਾਨੂੰ ਅਗਲੇ ਦਿਨ ਲਈ ਤਾਜ਼ਗੀ ਦਿੰਦੀ ਹੈ। ਇੱਕ ਚੰਗੀ ਰਾਤ ਦੀ ਨੀਂਦ ਦਿਮਾਗ ਨੂੰ ਡੀਟੌਕਸੀਫਾਈ ਕਰਨ ਦਾ ਇੱਕ ਵਧੀਆ ਤਰੀਕਾ ਹੈ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਰੀਰਿਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹੀਏ ਤਾਂ ਇਸ ਦੇ ਲਈ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਣਾ ਬੇਹੱਦ ਹੀ ਜਰੂਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















