HEALTH : ਹੋਲੀ ਮਨਾਉਂਦੇ ਸਮੇਂ ਕਿਹੜੇ ਰੰਗਾਂ ਦੀ ਕਰਨੀ ਚਾਹੀਦੀ ਹੈ ਵਰਤੋਂ ?
ਪੜ੍ਹੋ, ਕੈਮੀਕਲ ਵਾਲੇ ਰੰਗ ਕਿਵੇਂ ਕਰਦੇ ਨੇ ਨੁਕਸਾਨ
ਚੰਡੀਗੜ੍ਹ, 2 ਮਾਰਚ(ਵਿਸ਼ਵ ਵਾਰਤਾ) ਹੋਲੀ ਰੰਗਾਂ ਤੇ ਖੁਸ਼ੀਆਂ ਦਾ ਤਿਉਹਾਰ ਹੈ ਲੋਕ ਬੜੇ ਉਤਸ਼ਾਹ ਦੇ ਨਾਲ ਇਕੱਠੇ ਹੋ ਕੇ ਹੋਲੀ ਖੇਡਦੇ ਨੇ ਤੇ ਕਈ ਰਿਸ਼ਤਿਆਂ ’ਚ ਆਈ ਖਟਾਸ ਨੂੰ ਵੀ ਇਹ ਤਿਉਹਾਰ ਮਿਟਾ ਦਿੰਦਾ ਹੈ ਪਹਿਲਾਂ ਪਹਿਲ ਲੋਕ ਕੁਦਰਤੀ ਰੰਗ ਤੇ ਗੁਲਾਲ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਬਦਲਦੇ ਸਮੇਂ ਦੇ ਨਾਲ ਬਾਜ਼ਾਰਾਂ ਦੇ ਵਿਚਟ ਤਰ੍ਹਾਂ -ਤਰ੍ਹਾਂ ਦੇ ਰੰਗਾਂ ਦੀ ਹੁਣ ਭਰਮਾਰ ਹੈ ਤੇ ਅਸੀਂ ਉਹਨਾਂ ਰੰਗਾਂ ਦੇ ਨਾਲ ਹੋਲੀ ਖੇਡਦੇ ਹਾਂ ਤੇ ਅਜਿਹੇ ਦੇ ਵਿਚ ਅਸੀਂ ਆਪਣੀ ਚਮੜੀ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ ਤੇ ਬਾਅਦ ਦੇ ਵਿਚ ਕਈ ਤਰ੍ਹਾਂ ਦੀਆਂ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਕਿਉਂਕਿ ਇਸ ਦਾ ਮੇਨ ਕਾਰਨ ਹੈ ਕਿ ਬਾਜ਼ਾਰ ਦੇ ਵਿਚ ਮਿਲਣ ਵਾਲੇ ਰੰਗਾਂ ਦੇ ਵਿਚ ਕੈਮੀਕਲ ਹੁੰਦੇ ਨੇ ਜੋ ਸਾਡੀ ਚਮੜੀ ਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਸੋ ਅਜਿਹੇ ਦੇ ਵਿਚ ਇਹ ਜਾਣਨਾ ਬੇਹੱਦ ਹੀ ਜਰੂਰੀ ਹੈ ਕਿ ਕਿਹੜੇ ਰੰਗਾਂ ਦੀ ਵਰਤੋਂ ਸਾਨੂੰ ਹੋਲੀ ਦੇ ਇਸ ਤਿਉਹਾਰ ਤੇ ਕਰਨੀ ਚਾਹੀਦੀ ਹੈ।
ਸਿਹਤ ਮਾਹਿਰਾਂ ਦੇ ਅਨੁਸਾਰ ਰੰਗਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਤੇ ਇਸ ਸਮੇਂ ਦੌਰਾਨ ਸਿਰਫ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਕਿ ਫੁੱਲਾਂ ਤੇ ਜੜ੍ਹੀ ਬੂਟੀਆਂ ਤੋਂ ਤਿਆਰ ਕੀਤੇ ਜਾਂਦੇ ਨੇ ਕਿਉਂਕਿ ਇਹ ਰੰਗ ਚਮੜੀ ਤੇ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪਾਉਂਦੇ ਕਿਉਂਕਿ ਇਹ ਵਾਤਾਵਰਣ ਦੇ ਅਨੁਕੂਲ ਹੁੰਦੇ ਨੇ ਸਿਹਤ ਮਾਹਿਰਾਂ ਦੇ ਅਨੁਸਾਰ ਰਸਾਇਣਕ ਰੰਗਾਂ ਦੇ ਵਿਚ ਹਾਨੀਕਾਰਕ ਧਾਤਾਂ ਤੇ ਐਸਿਡ ਪਾਏ ਜਾਂਦੇ ਨੇ ਤੇ ਜਦੋਂ ਇਹ ਚਮੜੀ ਦੇ ਸੰਪਰਕ ਦੇ ਵਿਚ ਆਉਂਦੇ ਨੇ ਤਾਂ ਇਸ ਨਾਲ ਲਾਲੀ ,ਖੁਜਲੀ ਤੇ ਜਲਣ ਵੀ ਹੋ ਸਕਦੀ ਹੈ ਤੇ ਕਈ ਵਾਰ ਇਹਨਾਂ ਨਾਲ ਗੰਭੀਰ ਚਮੜੀ ਦੀਆ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਤੇ ਜੇਕਰ ਰੰਗ ਅੱਖਾਂ ਦੇ ਵਿਚ ਚਲਾ ਜਾਵੇ ਤਾਂ ਇਸ ਨਾਲ ਇਨਫੈਕਸ਼ਨ ਤੇ ਹੋਰ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਕੈਮੀਕਲ ਵਾਲੇ ਰੰਗਾਂ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ ਤੇ ਜੇਕਰ ਪਹਿਲਾਂ ਤੋਂ ਹੀ ਕੋਈ ਵਾਲਾਂ ਦੀ ਸਮੱਸਿਆ ਹੈ ਤਾਂ ਉਸ ਨੂੰ ਹੋਰ ਵੀ ਵਧਾ ਸਕਦੇ ਨੇ ਸਿਹਤ ਮਾਹਿਰਾਂ ਦੇ ਵੱਲੋਂ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਕੋਈ ਅਜਿਹਾ ਰੰਗ ਤੁਹਾਡੇ ਲਗਾ ਦਿੰਦਾ ਹੈ ਤਾਂ ਉਸ ਨੂੰ ਹਟਾਉਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਰੰਗ ਨੂੰ ਹਟਾਉਣ ਲਈ ਚਮੜੀ ਤੇ ਨਾਰੀਅਲ ਤੇਲ ਜਾਂ ਜੈਤੂਨ ਦਾ ਤੇਲ ਲਗਾਉਣਾ ਚਾਹੀਦਾ ਹੈ ਤੇ ਇਸ ਨੂੰ 10 ਤੋਂ 15 ਮਿੰਟ ਚਮੜੀ ਤੇ ਰਹਿਣ ਦਿਓ ਤੇ ਬਾਅਦ ਦੇ ਵਿਚ ਇਸ ਨੂੰ ਕੋਸੇ ਪਾਣੀ ਨਾਲ ਧੋ ਦੇਵੋ ਸੋ ਇਹਨਾਂ ਗੱਲਾਂ ਨੂੰ ਧਿਆਨ ਦੇ ਵਿਚ ਰੱਖ ਕੇ ਰੰਗਾਂ ਦੇ ਤਿਉਹਾਰ ਹੋਲੀ ਦਾ ਆਨੰਦ ਮਾਣਿਆ ਜਾ ਸਕਦਾ ਹੈ।























