Haryana ਸੁੱਤੇ ਪਏ ਬੱਚਿਆਂ ‘ਤੇ ਡਿੱਗੀ ਕੰਧ
- 3 ਮਹੀਨੇ ਦੇ ਬੱਚੇ ਸਮੇਤ 4 ਦੀ ਮੌਤ
ਹਰਿਆਣਾ: ਹਿਸਾਰ ‘ਚ ਬੀਤੀ ਰਾਤ ਸੁੱਤੇ ਬੱਚਿਆਂ ‘ਤੇ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ ਕੁਝ ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਦਾ ਹਿਸਾਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ‘ਚ 3 ਮਹੀਨੇ ਦੀ ਨਿਸ਼ਾ, 9 ਸਾਲਾ ਸੂਰਜ, ਵਿਵੇਕ ਅਤੇ 5 ਸਾਲਾ ਨੰਦਿਨੀ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਾਰਨੌਂਦ ਦੇ ਬੁਡਾਨਾ ਪਿੰਡ ਵਿੱਚ ਇੱਕ ਇੱਟਾਂ ਦੇ ਭੱਠੇ ‘ਤੇ ਬਹੁਤ ਸਾਰੇ ਮਜ਼ਦੂਰ ਕੰਮ ਕਰਦੇ ਹਨ। ਰਾਤ ਸਮੇਂ ਭੱਠੇ ਦੀ ਚਿਮਨੀ ਦੇ ਨਾਲ ਲੱਗਦੀ ਕੰਧ ਢਹਿ ਗਈ। ਇੱਟਾਂ ਦੇ ਭੱਠੇ ‘ਤੇ ਕੰਮ ਕਰਦੇ ਮਜ਼ਦੂਰ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਕਰੀਬ 25 ਮਜ਼ਦੂਰ ਕੰਮ ਕਰ ਰਹੇ ਸਨ। ਸਾਰੇ ਬੱਚੇ ਚਿਮਨੀ ਦੇ ਕੋਲ ਬਣੀ ਕੰਧ ਕੋਲ ਸੌਂ ਰਹੇ ਸਨ। ਇਸ ਦੌਰਾਨ ਕੰਧ ਬੱਚਿਆਂ ‘ਤੇ ਡਿੱਗ ਗਈ। ਇਸ ਹਾਦਸੇ ‘ਚ 3 ਮਹੀਨੇ ਦੀ ਬੱਚੀ ਸਮੇਤ 4 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨਾਂ ਜ਼ਖਮੀ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/