Haryana : ਗਾਇਕ ਮਾਸੂਮ ਸ਼ਰਮਾ ਦੀ ਫ਼ਿਲਮ ‘ਲਾਇਸੈਂਸ’ ਦੀ ਰਿਲੀਜ਼ ਡੇਟ ਬਦਲੀ
– 17 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ ਫ਼ਿਲਮ
ਚੰਡੀਗੜ੍ਹ, 21 ਮਾਰਚ 2026 (ਵਿਸ਼ਵ ਵਾਰਤਾ) – ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੀ ਹਰਿਆਣਵੀ ਫ਼ਿਲਮ ‘ਲਾਇਸੈਂਸ’ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਅਜੇ ਤੱਕ ਇਸ ਦੇ ਪਿੱਛੇ ਦੇ ਖ਼ਾਸ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਡੇਟ ਬਦਲੀ ਸਬੰਧੀ ਗਾਇਕ ਮਾਸੂਮ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਚੈਨਲ ‘ਤੇ ਲਾਈਵ ਆ ਕੇ ਜਾਣਕਾਰੀ ਦਿੱਤੀ ਅਤੇ ਕਿਹਾ— “ਜਿਹੜੇ ਸਾਥੀ 17 ਅਪ੍ਰੈਲ ਨੂੰ ਫ਼ਿਲਮ ਰਿਲੀਜ਼ ਹੋਣ ਬਾਰੇ ਪ੍ਰਮੋਸ਼ਨ ਕਰ ਰਹੇ ਹਨ, ਉਹ ਧਿਆਨ ਦੇਣ ਹੁਣ ਇਹ ਫ਼ਿਲਮ 17 ਅਪ੍ਰੈਲ ਨੂੰ ਰਿਲੀਜ਼ ਨਹੀਂ ਕੀਤੀ ਜਾ ਰਹੀ। ਇਸ ਨੂੰ ਇੱਕ ਹਫ਼ਤੇ ਬਾਅਦ 24 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ।
ਮਾਸੂਮ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਸਿਰਸਾ ਲਾਈਵ ਸ਼ੋਅ ਦੌਰਾਨ ਫ਼ਿਲਮ ਦੀ ਅਨਾਊਂਸਮੈਂਟ ਕੀਤੀ ਗਈ ਸੀ ਕਿ ਇਹ 17 ਅਪ੍ਰੈਲ ਨੂੰ ਆਉਣ ਵਾਲੀ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਹੁਣ ਇਹ ਫ਼ਿਲਮ 24 ਅਪ੍ਰੈਲ ਨੂੰ ਆਵੇਗੀ। ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਨੈਗੇਟਿਵ ਰੋਲ ਵਿੱਚ ਲੀਡ ਕਰ ਰਹੇ ਹਨ ਅਤੇ ਰਾਖੀ ਲੋਹਚਬ ਮੇਨ ਲੀਡ ਵਿੱਚ ਹੈ। ਹਰਿਆਣਵੀ ਗਾਇਕ ਤੇ ਕਲਾਕਾਰ ਕੇਡੀ (KD) ਅਤੇ ਸਪਨਾ ਚੌਧਰੀ ਦੀ ਇਸ ਵਿੱਚ ਗੈਸਟ ਐਂਟਰੀ ਹੈ। ਕਈ ਹੋਰ ਕਲਾਕਾਰ ਵੀ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























