Haryana: ਸਿਰਸਾ ਡੇਰੇ ਪਹੁੰਚਦੇ ਹੀ ਗੁਰਮੀਤ ਰਾਮ ਰਹੀਮ ਨੇ ਜਾਰੀ ਕੀਤਾ ਪਹਿਲਾ ਵੀਡੀਓ ਸੰਦੇਸ਼
- ਭਗਤਾਂ ਨੂੰ ਦਿੱਤਾ ਇਹ ਖਾਸ ਸੁਨੇਹਾ
ਹਰਿਆਣਾ, 28 ਜਨਵਰੀ : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸਿਰਸਾ ਡੇਰਾ ਮੁਖੀ ਰਾਮ ਰਹੀਮ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਜੇਲ੍ਹ ਤੋਂ ਬਾਹਰ ਆਉਂਦੇ ਹੀ ਗੁਰਮੀਤ ਰਾਮ ਰਹੀਮ ਦਾ ਪਹਿਲਾ ਵੀਡੀਓ ਸੰਦੇਸ਼ ਵੀ ਆ ਗਿਆ ਹੈ। ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਸਿਰਸਾ ਡੇਰੇ ਪਹੁੰਚਿਆ ਜਿਥੋਂ ਕਿ ਉਸਨੇ ਆਪਣੇ ਭਗਤਾਂ ਲਈ ਖਾਸ ਸੰਦੇਸ਼ ਦਿੱਤਾ। ਇਸ ਦੌਰਾਨ ਰਾਮ ਰਹੀਮ ਨੇ ਸ਼ਰਧਾਲੂ ਅਜੇ ਡੇਰੇ ਵਿੱਚ ਨਾ ਆਉਣ ਦੀ ਅਪੀਲ ਕੀਤੀ।
ਰਾਮ ਰਹੀਮ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ- “ਭਗਵਾਨ ਦੀ ਕਿਰਪਾ ਨਾਲ ਅਸੀਂ ਤੁਹਾਡੇ ਦਰਸ਼ਨਾਂ ਲਈ ਅਤੇ ਤੁਹਾਡੀ ਸੇਵਾ ਕਰਨ ਆਏ ਹਾਂ। ਇਸ ਵਾਰ ਸਿਰਸਾ ਸ਼ਾਹ ਸਤਨਾਮ ਜੀ ਧਾਮ ਆਏ ਹਾਂ। ਆਪ ਸਭ ਨੂੰ ਬੇਨਤੀ ਹੈ ਕਿ ਸਿਰਸਾ ਨਾ ਆਇਓ। ਆਪੋ-ਆਪਣੇ ਸਥਾਨਾਂ ‘ਤੇ ਰਹੋ। ਸੇਵਾਦਾਰ ਜਿਵੇ ਕਹਿਣ, ਉਸ ਦੀ ਪਾਲਣਾ ਕਰਨੀ ਹੈ। ਪ੍ਰਮਾਤਮਾ ਆਪ ਸਭ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਣ। ਬਹੁਤ ਬਹੁਤ ਅਸ਼ੀਰਵਾਦ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/