Haryana News: ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਵੱਡੀ ਰਾਹਤ
– ਘਰ ਬਣਾਉਣ ਮਿਲਣਗੇ 25 ਲੱਖ ਰੁਪਏ
– ਧੀ ਦੇ ਵਿਆਹ ਲਈ ਮਿਲੇਗਾ ਲੋਨ
ਚੰਡੀਗੜ੍ਹ, 6 ਨਵੰਬਰ (ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਨੇ 14 ਸਾਲ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਐਡਵਾਂਸ ਅਤੇ ਲੋਨ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। ਸੂਬਾ ਸਰਕਾਰ ਨੇ ਘਰ ਦੀ ਉਸਾਰੀ, ਵਿਆਹ, ਵਾਹਨ ਅਤੇ ਕੰਪਿਊਟਰ ਦੀ ਖਰੀਦਦਾਰੀ ਲਈ ਐਡਵਾਂਸ ਅਤੇ ਕਰਜ਼ੇ ਦੀ ਸੀਮਾ ਵਧਾ ਦਿੱਤੀ ਹੈ।
ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸਰਕਾਰੀ ਕਰਮਚਾਰੀ ਮਕਾਨ ਬਣਾਉਣ ਲਈ 25 ਲੱਖ ਰੁਪਏ ਤੱਕ ਐਡਵਾਂਸ ਲੈ ਸਕਣਗੇ। ਪਹਿਲਾਂ 20 ਲੱਖ ਰੁਪਏ ਮਿਲਦੇ ਸਨ। ਇਸ ਤੋਂ ਇਲਾਵਾ ਧੀ ਦੇ ਵਿਆਹ ਲਈ 3 ਲੱਖ ਰੁਪਏ ਤਕ ਦਾ ਕਰਜ਼ਾ ਮਿਲੇਗਾ। ਵਾਹਨ ਅਤੇ ਕੰਪਿਊਟਰ ਖਰੀਦਣ ਲਈ ਕਰਜ਼ੇ ਦੀ ਰਕਮ ਵੀ ਵਧਾ ਦਿੱਤੀ ਗਈ ਹੈ। ਸਰਕਾਰੀ ਕਰਮਚਾਰੀ ਆਪਣੇ ਬੇਟੇ, ਧੀ ਜਾਂ ਭੈਣ ਜਾਂ ਕਿਸੇ ਹੋਰ ਵਿਆਹ ਲਈ 10 ਮਹੀਨਿਆਂ ਦੀ ਐਡਵਾਂਸ ਤਨਖਾਹ ਅਤੇ ਵੱਧ ਤੋਂ ਵੱਧ 3 ਲੱਖ ਰੁਪਏ ਐਡਵਾਂਸ ਲੈ ਸਕਣਗੇ। ਇਹ ਰਕਮ ਪੂਰੀ ਸੇਵਾ ਦੌਰਾਨ ਸਿਰਫ਼ ਦੋ ਵਾਰ ਹੀ ਮਿਲੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/