ਹਰਿਆਣਾ ‘ਚ ਇਨੈਲੋ ਤੇ ਬਸਪਾ ਵਿਚਾਲੇ ਹੋਇਆ ਗਠਜੋੜ, ਅਭੈ ਚੌਟਾਲਾ ਹੋਣਗੇ ਮੁੱਖ ਮੰਤਰੀ ਦਾ ਚਿਹਰਾ
ਚੰਡੀਗੜ੍ਹ, 11ਜੁਲਾਈ (ਵਿਸ਼ਵ ਵਾਰਤਾ)Haryana News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਅਤੇ ਇਨੈਲੋ ਵਿਚਾਲੇ ਗਠਜੋੜ ਹੋ ਗਿਆ ਹੈ । ਹਰਿਆਣਾ ਵਿੱਚ ਇਸ ਸਾਲ ਅਕਤੂਬਰ ਜਾ ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
https://x.com/Mayawati/status/1811296020254306808
ਰਾਜਧਾਨੀ ਚੰਡੀਗੜ੍ਹ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਅਤੇ ਇਨੈਲੋ ਦੇ ਜਨਰਲ ਸਕੱਤਰ ਅਭੈ ਚੌਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਗਠਜੋੜ ਦਾ ਐਲਾਨ ਕੀਤਾ ਹੈ। ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੀ ਵੰਡ ਹੋ ਗਈ ਹੈ। ਹਰਿਆਣਾ ਵਿੱਚ ਅਕਤੂਬਰ ਜਾ ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਰਿਆਣਾ ਵਿਧਾਨ ਸਭਾ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਮਿਲ ਕੇ ਚੋਣ ਲੜਨਗੀਆਂ। ਹਰਿਆਣਾ ‘ਚ ਇਨੈਲੋ 53 ਅਤੇ ਬਹੁਜਨ ਸਮਾਜ ਪਾਰਟੀ 37 ਸੀਟਾਂ ‘ਤੇ ਚੋਣ ਲੜੇਗੀ। ਅਭੈ ਚੌਟਾਲਾ ਨੂੰ ਇਨੈਲੋ ਅਤੇ ਬਸਪਾ ਦੇ ਗਠਜੋੜ ਦਾ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਹੈ।