Haryana ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦਾ ਅੰਤਿਮ ਸਸਕਾਰ ਅੱਜ
- ਤਿਰੰਗੇ ‘ਚ ਲਪੇਟੀ ਗਈ ਮ੍ਰਿਤਕ ਦੇਹ
- ਦੁਪਹਿਰ 3 ਵਜੇ ਸਰਕਾਰੀ ਸਨਮਾਨਾਂ ਨਾਲ ਸਸਕਾਰ
ਹਰਿਆਣਾ, 21 ਦਸੰਬਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੀ ਸ਼ੁੱਕਰਵਾਰ (20 ਦਸੰਬਰ) ਦੁਪਹਿਰ 12 ਵਜੇ ਦਿਲ ਦਾ ਦੌਰਾ ਪੈਣ ਕਾਰਨ ਗੁਰੂਗ੍ਰਾਮ ‘ਚ ਮੌਤ ਹੋ ਗਈ। ਉਹ 89 ਸਾਲ ਦੇ ਸਨ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਸਿਰਸਾ ਦੇ ਉਨ੍ਹਾਂ ਦੇ ਜੱਦੀ ਪਿੰਡ ਚੌਟਾਲਾ ਸਥਿਤ ਫਾਰਮ ਹਾਊਸ ‘ਚ ਲਿਆਂਦੀ ਗਈ
ਓਪੀ ਚੌਟਾਲਾ ਦਾ ਅੰਤਿਮ ਸਸਕਾਰ ਅੱਜ ਸ਼ਨਿੱਚਰਵਾਰ ਨੂੰ ਸਿਰਸਾ ਦੇ ਪਿੰਡ ਤੇਜਾ ਖੇੜਾ ਦੇ ਇੱਕ ਫਾਰਮ ਹਾਊਸ ਵਿੱਚ ਹੋਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਲੋਕ ਸਵੇਰੇ 8 ਵਜੇ ਤੋਂ ਹੀ ਪਹੁੰਚ ਰਹੇ ਹਨ। ਫਿਰ ਬਾਅਦ ਦੁਪਹਿਰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਉਨ੍ਹਾਂ ਦੀ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਹਰੀ ਪੱਗ ਅਤੇ ਐਨਕਾਂ ਵੀ ਪਹਿਨਾਈਆਂ ਗਈਆਂ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਹਰਿਆਣਾ ਸਰਕਾਰ ਨੇ 3 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/