Haryana Election 2024 : ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਲਈ ਵਾਪਸ, ਪੜ੍ਹੋ ਕਿਸਨੂੰ ਦਿੱਤਾ ਸਮਰਥਨ
ਚੰਡੀਗੜ੍ਹ, 16ਸਤੰਬਰ(ਵਿਸ਼ਵ ਵਾਰਤਾ)Haryana Election 2024- ਹਰਿਆਣਾ ਦੀ ਸਿਰਸਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ।
ਸੋਮਵਾਰ ਸਵੇਰੇ ਭਾਜਪਾ ਨੇ ਅਚਾਨਕ ਗੁਪਤ ਮੀਟਿੰਗ ਬੁਲਾਈ ਅਤੇ ਰੋਹਤਾਸ਼ ਜਾਂਗੜਾ ਦੀ ਨਾਮਜ਼ਦਗੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ। ਇਸ ਸੀਟ ‘ਤੇ ਭਾਜਪਾ ਨੇ ਹਰਿਆਣਾ ਲੋਕਹਿਤ ਪਾਰਟੀ (ਐਚਐਲਪੀ) ਦੇ ਉਮੀਦਵਾਰ ਗੋਪਾਲ ਕਾਂਡਾ ਦਾ ਸਮਰਥਨ ਕੀਤਾ ਹੈ। ਜਿਸ ਨੂੰ ਇਨੈਲੋ ਅਤੇ ਬਸਪਾ ਪਹਿਲਾਂ ਹੀ ਸਮਰਥਨ ਦੇ ਚੁੱਕੇ ਹਨ। ਰੋਹਤਾਸ਼ ਜਾਂਗੜਾ ਨੇ ਕਿਹਾ- ਸੰਸਥਾ ਦੇ ਹੁਕਮਾਂ ‘ਤੇ ਨਾਮਜ਼ਦਗੀ ਵਾਪਸ ਲਈ ਗਈ ਹੈ। ਅਸੀਂ ਮਿਲ ਕੇ ਕਾਂਗਰਸ ਪਾਰਟੀ ਨੂੰ ਹਰਾਵਾਂਗੇ। ਦੂਜੇ ਪਾਸੇ ਇੱਕ ਦਿਨ ਪਹਿਲਾਂ ਗੋਪਾਲ ਕਾਂਡਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਅਜੇ ਵੀ ਐਨਡੀਏ ਦਾ ਹਿੱਸਾ ਹਨ। ਜਿੱਤਣ ਤੋਂ ਬਾਅਦ ਅਸੀਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਵਾਂਗੇ। ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਆਰਐਸਐਸ ਨਾਲ ਜੁੜਿਆ ਹੋਇਆ ਹੈ। ਪਿਤਾ ਮੁਰਲੀਧਰ ਕਾਂਡਾ ਨੇ 1952 ਵਿਚ ਡੱਬਵਾਲੀ ਸੀਟ ਤੋਂ ਜਨ ਸੰਘ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਮੇਰੀ ਮਾਂ ਅਜੇ ਵੀ ਭਾਜਪਾ ਨੂੰ ਵੋਟ ਪਾਉਂਦੀ ਹੈ।