HARYANA : ਨਹੀਂ ਹੋਵੇਗੀ ਈਦ ਦੀ ਛੁੱਟੀ ; ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
ਚੰਡੀਗੜ੍ਹ, 27ਮਾਰਚ(ਵਿਸ਼ਵ ਵਾਰਤਾ) HARYANA : ਹਰਿਆਣਾ ਸਰਕਾਰ ਨੇ ਇਸ ਸਾਲ ਈਦ ਦੇ ਮੌਕੇ ‘ਤੇ ਦਿੱਤੀ ਜਾਣ ਵਾਲੀ ਛੁੱਟੀ ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ। ਇਹ ਫੈਸਲਾ ਵਿੱਤੀ ਸਾਲ 2024-25 ਦੇ ਅੰਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਸਰਕਾਰ ਨੇ ਈਦ ਤੋਂ ਪਹਿਲਾਂ 31 ਮਾਰਚ ਦੀ ਛੁੱਟੀ ਨੂੰ Restricted holiday ਵਿੱਚ ਬਦਲ ਦਿੱਤਾ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਹੈ।
ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ 26 ਦਸੰਬਰ 2024 ਨੂੰ ਜਾਰੀ ਸਰਕਾਰੀ ਅਧਿਸੂਚਨਾ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਈਦ ਉਲ ਫਿਤਰ 31 ਮਾਰਚ 2025 ਨੂੰ ਗਜ਼ਟਿਡ ਛੁੱਟੀ ਦੀ ਥਾਂ ਉਤੇ ਰਾਖਵੀਂ ਵਜੋਂ ਕੀਤਾ ਜਾਂਦਾ ਹੈ। ਕਿਉਂਕਿ 29 ਅਤੇ 30 ਮਾਰਚ 2025 ਛੁੱਟੀ ਦੇ ਦਿਨ ਹੈ ਅਤੇ 31 ਮਾਰਚ ਵਿੱਤੀ ਸਾਲ 2024-25 ਦਾ ਆਖਰੀ ਦਿਨ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/