Haryana : ਬਸਪਾ ਆਗੂ ਦਾ ਬੇਰਹਿਮੀ ਨਾਲ ਕਤਲ, ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
- ਬਸਪਾ ਆਗੂ ਦੀ ਛਾਤੀ ‘ਚ ਲੱਗੀਆਂ 5 ਗੋਲੀਆਂ
ਹਰਿਆਣਾ, 25 ਜਨਵਰੀ: ਅੰਬਾਲਾ ਦੇ ਨਰਾਇਣਗੜ੍ਹ ਵਿੱਚ ਬਸਪਾ ਆਗੂ 41 ਸਾਲਾ ਹਰਬਿਲਾਸ ਰੱਜੂਮਾਜਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਾਹਮਣੇਂ ਆਈ ਜਾਣਕਾਰੀ ਅਨੁਸਾਰ ਕਰੀਬ 4 ਬਦਮਾਸ਼ਾਂ ਨੇ ਹਰਬਿਲਾਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ 5 ਗੋਲੀਆਂ ਬਸਪਾ ਆਗੂ ਦੀ ਛਾਤੀ ‘ਚ ਲੱਗੀਆਂ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਸ਼ਹਿਰ ਦੇ ਵਿਚਕਾਰ ਸਥਿਤ ਆਹਲੂਵਾਲੀਆ ਪਾਰਕ ਨੇੜੇ ਵਾਪਰੀ। ਬਸਪਾ ਆਗੂ ਆਹਲੂਵਾਲੀਆ ਪਾਰਕ ਨੇੜੇ ਆਪਣੇ ਸਾਥੀਆਂ ਨਾਲ ਆਪਣੀ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਨਕਾਬਪੋਸ਼ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਪੁਲੀਸ ਅਨੁਸਾਰ ਘਟਨਾ ਸਮੇਂ ਬਸਪਾ ਆਗੂ ਹਰਬਿਲਾਸ ਇਕ ਪਾਰਕ ਨੇੜੇ ਆਪਣੇ ਦੋਸਤਾਂ ਨਾਲ ਇਨੋਵਾ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਇਕ ਹੋਰ ਕਾਰ ‘ਚੋਂ ਆਏ ਤਿੰਨ- ਚਾਰ ਹਮਲਾਵਰਾਂ ਨੇ ਮੌਕਾ ਮਿਲਦਿਆਂ ਹੀ ਹਰਬਿਲਾਸ ਦੀ ਕਾਰ ‘ਤੇ ਦੋਵਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ। ਗੋਲੀਆਂ ਚਲਾਉਂਦੇ ਹੀ ਹਰਬਿਲਾਸ ਅਤੇ ਉਸ ਦੇ ਸਾਥੀ ਇਧਰ-ਉਧਰ ਭੱਜੇ ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੋਲੀਆਂ ਚਲਾ ਦਿੱਤੀਆਂ। ਹਰਬਿਲਾਸ ਦੀ ਛਾਤੀ ਵਿੱਚ ਪੰਜ ਗੋਲੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਐਸਪੀ ਨੇ ਦੱਸਿਆ ਕਿ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/