Haryana : ਵਿਧਾਨਸਭਾ ਚੋਣ ਵਿਚ ਹਰ ਵੋਟਰ ਕਰੇ ਆਪਣੀ ਭਾਗੀਦਾਰੀ ਯਕੀਨੀ 1 ਅਕਤੂਬਰ ਨੂੰ : ਪੰਕਜ ਅਗਰਵਾਲ
ਚੰਡੀਗਡ੍ਹ,22ਅਗਸਤ(ਵਿਸ਼ਵ ਵਾਰਤਾ)Haryana : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਿਚ ਜਨਤਾ ਸੱਭ ਤੋਂ ਉੱਪਰ ਹੁੰਦੀ ਹੈ ਅਤੇ ਇਕ-ਇਕ ਵੋਟ ਦਾ ਬਹੁਤ ਵੱਡਾ ਮਹਤੱਵ ਹੁੰਦਾ ਹੈ, ਇਸ ਲਈ ਸਾਰੇ ਵੋਟਰਾਂ ਨੂੰ 1 ਅਕਤੂਬਰ, 2024 ਨੂੰ ਹੋਣ ਵਾਲੇ ਵਿਧਾਨਸਭਾ ਚੋਣ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨੀ ਚਾਹਦੀ ਹੈ। ਵੋਟ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਚੋਣ ਵਿਚ ਵੋਟਰ ਕਰਨ ਦਾ ਮੌਕਾ 5 ਸਾਲ ਦੇ ਬਾਅਦ ਮਿਲਦਾ ਹੈ।
ਉਨ੍ਹਾਂ ਨੇ ਕਿਹਾ ਕਿ ਫੋਟੋ ਯੁਕਤ ਪਹਿਚਾਣ ਪੱਤਰ ਹੋਣਾ, ਵੋਟ ਕਰਨ ਦਾ ਅਧਿਕਾਰ ਨਹੀਂ ਦਿੰਦਾ, ਸਗੋ ਵੋਟਰ ਸੂਚੀ ਵਿਚ ਨਾਂਅ ਦਰਜ ਹੋਣਾ ਜਰੂਰੀ ਹੈ, ਉਸੀ ਨਾਲ ਵੋਟ ਪਾਉਣ ਦਾ ਅਧਿਕਾਰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੈ ਉਹ ਆਧਾਰ ਕਾਰਡ , ਡਰਾਈਵਿੰਗ ਲਾਇਸੈਂਸ, ਪਾਸਪੋਰਟ ਆਦਿ 12 ਤਰ੍ਹਾ ਦੇ ਆਪਣੇ ਆਈਡੀ ਦਸਤਾਵੇਜ ਦਿਖਾ ਕੇ ਵੋਟ ਪਾ ਸਕਦੇ ਹਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕਮਿਸ਼ਨ ਦਾ ਟੀਚਾ ਵਧੀਆ ਮਾਹੌਲ ਵਿਚ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਸਪੰਨ ਕਰਾਉਣਾ ਹੈ। ਹਰ ਵੋਟਰ ਦੀ ਪੋਲਿੰਗ ਸਟੇਸ਼ਨ ਤਕ ਸਰਲ, ਸੁਗਮ ਤੇ ਜਲਦ ਪਹੁੰਚ ਉਪਲਬਧ ਹੋਵੇ ਇਸ ਦੇ ਲਈ ਵੱਖ-ਵੱਖ ਤਰ੍ਹਾ ਦਾ ਐਪ ਵੀ ਤਿਆਰ ਕੀਤੇ ਗਏ ਹਨ। ਇਨ੍ਹਾਂ ਐਪਸ ਰਾਹੀਂ ਵੋਟਰਾਂ, ਉਮੀਦਵਾਰਾਂ ਤੇ ਹੋਰ ਰਾਜਨੀਤਿਕ ਪਾਰਟੀਆਂ ਦੀ ਚੋਣ ਪ੍ਰਕ੍ਰਿਆ ਨਾਲ ਜੁੜੀ ਹਰ ਤਰ੍ਹਾ ਦੀ ਜਾਣਕਾਰੀ ਮਿਲੇਗੀ।
ਪੰਕਜ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਨੌਜੁਆਨਾਂ ਨੂੰ ਸਮਝਨਾ ਹੋਵੇਗਾ ਕਿ ਲੋਕਤੰਤਰ ਵਿਚ ਭਾਗੀਦਾਰੀ ਨਾਲ ਲੋਕਤੰਤਰ ਮਜਬੁਤ ਬਣਦਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਆਪਣੀ ਆਵਾਜ ਨੁੰ ਬੁਲੰਦ ਰੱਖਨਾ ਚਾਹੁੰਦੇ ਹੋ ਤਾਂ ਲੋਕਤੰਤਰ ਵਿਚ ਵੋਟ ਪਾ ਕੇ ਆਪਣੀ ਭਾਗੀਦਾਰੀ ਯਕੀਨੀ ਕਰਨ।