ਮਾਲਵੇ ਦੇ ਉਘੇ ਬੱਸ ਟਰਾਂਸਪੋਰਟਰ ਹਰਦਿਆਲ ਸਿੰਘ ਮੋਫ਼ਰ ਦਾ ਦੇਹਾਂਤ ; ਅੰਤਿਮ ਸੰਸਕਾਰ 22 ਮਾਰਚ ਨੂੰ ਚੰਡੀਗੜ੍ਹ ਵਿਖੇ
ਚੰਡੀਗੜ੍ਹ, 21 ਮਾਰਚ(ਵਿਸ਼ਵ ਵਾਰਤਾ) ਮਾਲਵਾ ਖੇਤਰ ਦੇ ਉਘੇ ਅਤੇ ਪੁਰਾਣੇ ਬੱਸ ਟਰਾਂਸਪੋਰਟਰ ਹਰਦਿਆਲ ਸਿੰਘ ਮੋਫ਼ਰ ਦਾ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਵਧੀਆ ਇਨਸਾਨ ਸਨ।

ਉਹ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਜ਼ਦੀਕੀ ਸਾਥੀ ਰਹੇ ਹਨ ਅਤੇ ਜਦੋਂ ਹਮਲੇ ਦੌਰਾਨ ਮਰਹੂਮ ਲੌਂਗੋਵਾਲ ਦੀ ਮੌਤ ਹੋਈ ਹੈ, ਉਦੋਂ ਉਨ੍ਹਾਂ ਦੇ ਨਾਲ ਸ਼ੇਰਪੁਰ ਵਿਖੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਮਾਨਸਾ ਵਿਖੇ ਪ੍ਰਸਿੱਧ ਟਰਾਂਸਪੋਰਟ ਕੰਪਨੀ ਹਰਦਿਆਲ ਬੱਸ, ਮੋਫ਼ਰ ਬੱਸ ਸਰਵਿਸ ਕਰਕੇ ਜਾਣੀਂ ਜਾਂਦੀ ਹੈ। ਉਹ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਚਾਚਾ ਜੀ ਸਨ। ਉਹ ਵਧਿਆ ਨੇਕ ਸੁਭਾਅ ਦੇ ਮਿਲਣ ਸਾਰ ਰੱਜੀ ਰੂਹ ਵਾਲੇ ਦਾਨੀ ਪੁਰਸ਼ ਸਨ।
ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਸੈਕਟਰ 8 ਵਿਖੇ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 22 ਮਾਰਚ,ਦਿਨ ਐਤਵਾਰ ਨੂੰ ਚੰਡੀਗੜ੍ਹ ਵਿਖੇ ਸੈਕਟਰ 25 ਵਿਖੇ ਦੁਪਹਿਰ ਇੱਕ ਵਜੇ ਹੋਵੇਗਾ।























