Gurdaspur : STF ਤੇ BSF ਦੇ ਸਾਂਝੇ ਓਪਰੇਸ਼ਨ ‘ਚ ਕਰੋੜਾਂ ਦੀ ਹੈਰੋਇਨ ਬਰਾਮਦ ; 2 ਗ੍ਰਿਫਤਾਰ
ਗੁਰਦਾਸਪੁਰ, 28 ਜੁਲਾਈ (ਵਿਸ਼ਵ ਵਾਰਤਾ)Gurdaspur ਨਸ਼ਿਆਂ ਦੇ ਖਿਲਾਫ ਐਸਟੀਐਫ ਅਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਗੁਰਦਾਸਪੁਰ ਦੇ ਸਰਹੱਦ ਦੇ ਨਾਲ ਲੱਗਦੇ ਪਿੰਡ ਵਿੱਚ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਇੱਕ ਪਿਸਤੌਲ ਇੱਕ ਮੈਗਜ਼ੀਨ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਐਸਟੀਐਫ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਖਾਸ ਇਨਪੁੱਟ ਦੇ ਆਧਾਰ ਤੇ ਅੰਮ੍ਰਿਤਸਰ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਕੀਤੀ ਗਈ ਅਤੇ ਸ਼ੱਕੀ ਘਰਾਂ ਤੇ ਛਾਪੇਮਾਰੀ ਕੀਤੀ ਗਈ। ਸਵੇਰੇ ਤਕਰੀਬਨ 8:30 ਵਜੇ ਕੀਤੀ ਇਸ ਛਾਪੇਮਾਰੀ ਦੇ ਵਿੱਚ ਜਵਾਨਾਂ ਨੇ ਸਫਲਤਾ ਪੂਰਵਕ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ 1 ਹਥਿਆਰ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਅਗਵਾਨ ਅਤੇ ਪਿੰਡ ਰਸੂਲਪੁਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰੋਇਨ ਨੂੰ ਇੱਕ ਪੈਕਟ ਬਣਾ ਕੇ ਇਕ ਟੇਪ ਦੇ ਵਿੱਚ ਲਪੇਟਿਆ ਗਿਆ ਸੀ ਪੈਕਟ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਇਸ ਨੂੰ ਡਰੋਨ ਦੁਆਰਾ ਖੇਤ ਦੇ ਵਿੱਚ ਸੁੱਟਿਆ ਗਿਆ ਹੋਵੇ। ਕਿਉਂਕਿ ਇਸ ਤੇ ਨਿਸ਼ਾਨਦੇਹੀ ਲਈ ਖਾਸ ਨਿਸ਼ਾਨੀ ਲਗਾਈ ਹੋਈ ਸੀ ਤਾਂ ਜੋ ਆਸਾਨੀ ਨਾਲ ਇਸ ਨੂੰ ਲੱਭਿਆ ਜਾ ਸਕੇ ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਪੈਕਟ ਡਰੋਨ ਰਾਹੀਂ ਹੀ ਸੁੱਟਿਆ ਗਿਆ ਸੀ। ਜਾਣਕਾਰੀ ਮੁਤਾਬਕ ਯੋਜਨਾ ਵੱਧ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਤਾਲਮੇਲ ਬਣਾ ਕੇ ਓਪਰੇਸ਼ਨ ਨੂੰ ਅੱਧੀ ਰਾਤ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਜੋ ਸਵੇਰ ਤੱਕ ਚਲਾਇਆ ਗਿਆ। ਇਹ ਆਪਰੇਸ਼ਨ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਨਾਲ ਖਤਮ ਹੋਇਆ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਗਿਰਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਸਪੈਸ਼ਲ ਟਾਸਕ ਫੋਰਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।