Gujarat: ਸੂਰਤ ਨੇੜੇ ਪਟੜੀ ਤੋਂ ਉਤਰੀ ਸੌਰਾਸ਼ਟਰ ਐਕਸਪ੍ਰੈਸ
- ਟਲਿਆ ਵੱਡਾ ਰੇਲ ਹਾਦਸਾ
ਗੁਜਰਾਤ : ਪਿਛਲੇ ਕੁਝ ਦਿਨਾਂ ਤੋਂ ਦੇਸ਼ ‘ਚ ਟਰੇਨ ਦੇ ਪਟੜੀ ਤੋਂ ਉਤਰਨ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਗੁਜਰਾਤ ਦੇ ਸੂਰਤ ਨੇੜੇ ਕਿਮ ਸਟੇਸ਼ਨ ‘ਤੇ ਦਾਦਰ-ਪੋਰਬੰਦਰ ਸੌਰਾਸ਼ਟਰ ਐਕਸਪ੍ਰੈਸ ਪਟੜੀ ਤੋਂ ਉਤਰ ਗਈ। ਹਾਲਾਂਕਿ, ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੱਛਮੀ ਰੇਲਵੇ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ।ਰੇਲਵੇ ਅਧਿਕਾਰੀ ਨੇ ਦੱਸਿਆ ਕਿ ਇਹ ਟਰੇਨ ਕਿਮ ਸਟੇਸ਼ਨ ਤੋਂ 15:32 ‘ਤੇ ਰਵਾਨਾ ਹੋਈ। ਇੰਜਣ ਨੇੜੇ ਗੈਰ-ਯਾਤਰੀ ਕੋਚ (VPU) ਦੇ ਚਾਰ ਪਹੀਏ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਵੱਡਾ ਰੇਲ ਹਾਦਸਾ ਟਲ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/