Gold Silver Price: ਸੋਨੇ ਅਤੇ ਚਾਂਦੀ ਦੇ ਭਾਅ ‘ਚ ਤੇਜ਼ੀ ਨਾਲ ਆਈ ਗਿਰਾਵਟ
ਨਵੀਂ ਦਿੱਲੀ, 16 ਮਾਰਚ 2026 (ਵਿਸ਼ਵ ਵਾਰਤਾ) – ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ 16 ਮਾਰਚ, 2026 ਨੂੰ ਤੇਜ਼ੀ ਨਾਲ ਗਿਰਾਵਟ ਆਈ ਹੈ। ਬੀਤੇ ਦਿਨ 24 ਕੈਰੇਟ ਸੋਨਾ ਲਗਭਗ ₹1.59 ਲੱਖ ਪ੍ਰਤੀ 10 ਗ੍ਰਾਮ ਅਤੇ ਚਾਂਦੀ ਲਗਭਗ ₹2.60 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਵਪਾਰ ਕਰ ਰਿਹਾ ਸੀ। ਪਰ ਜੰਗ ਵਰਗੇ ਭੂ-ਰਾਜਨੀਤਿਕ ਤਣਾਅ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਅੱਜ ਇਨ੍ਹਾਂ ਦੇ ਭਾਅ ‘ਚ ਇਹ ਗਿਰਾਵਟ ਆਈ ਹੈ। ਇਸ ਗਿਰਾਵਟ ਤੋਂ ਬਾਅਦ, ਭਾਰਤੀ ਬਾਜ਼ਾਰ ਵਿੱਚ 24 ਕੈਰੇਟ ਸੋਨਾ ਹੁਣ ₹1,56,840 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ।
ਅਮਰੀਕਾ-ਈਰਾਨ ਯੁੱਧ ਕਾਰਨ, ਦੋ ਕਾਰੋਬਾਰੀ ਦਿਨਾਂ ਵਿੱਚ ਸੋਨਾ 3,867 ਅਤੇ ਚਾਂਦੀ 15,508 ਡਿੱਗ ਗਈ ਹੈ। ਇਸ ਤੋਂ ਪਹਿਲਾਂ, 12 ਮਾਰਚ ਨੂੰ ਸੋਨਾ 1.60 ਲੱਖ ਅਤੇ ਚਾਂਦੀ 2.68 ਲੱਖ ਸੀ।
ਇਸ ਸਾਲ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਿਹਾ ਹੈ। 31 ਦਸੰਬਰ, 2026 ਨੂੰ ਸੋਨੇ ਦੀ ਕੀਮਤ 1.33 ਲੱਖ ਰੁਪਏ ਸੀ, ਜੋ 29 ਜਨਵਰੀ ਨੂੰ 1.76 ਲੱਖ ਰੁਪਏ ਦੇ ਆਪਣੇ ਉੱਚੇ ਪੱਧਰ ‘ਤੇ ਪਹੁੰਚ ਗਈ। ਉਦੋਂ ਤੋਂ ਸੋਨਾ 19,685 ਰੁਪਏ ਸਸਤਾ ਹੋ ਗਿਆ ਹੈ।
ਦੂਜੇ ਪਾਸੇ, 31 ਦਸੰਬਰ, 2025 ਨੂੰ ਚਾਂਦੀ ਦੀ ਕੀਮਤ 2.30 ਲੱਖ ਰੁਪਏ ਸੀ, ਜੋ 29 ਜਨਵਰੀ ਨੂੰ 3.86 ਲੱਖ ਰੁਪਏ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ। ਉਦੋਂ ਤੋਂ, 46 ਦਿਨਾਂ ਵਿੱਚ ਚਾਂਦੀ 1.33 ਲੱਖ ਰੁਪਏ ਸਸਤੀ ਹੋ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























