Garhshankar : ਡਿਪਟੀ ਸਪੀਕਰ ਰੋੜੀ ਵੱਲੋਂ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਨਵੇਂ ਬਣੇ ਚੇਅਰਮੈਨ ਦਾ ਭਰਵਾਂ ਸਵਾਗਤ
ਗੜਸ਼ੰਕਰ, 28ਫਰਵਰੀ(ਵਿਸ਼ਵ ਵਾਰਤਾ) Garhshankar : ਪੰਜਾਬ ਸਰਕਾਰ ਵੱਲੋਂ ਸਰਦਾਰ ਬਲਦੀਪ ਸਿੰਘ ਸੈਣੀ ਨੂੰ ਚੇਅਰਮੈਨ, ਮਾਰਕੀਟ ਕਮੇਟੀ, ਗੜ੍ਹਸ਼ੰਕਰ ਨਿਯੁਕਤ ਕੀਤੇ ਜਾਣ ਤੇ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ, ਹਲਕਾ ਵਿਧਾਇਕ ਗੜ੍ਹਸ਼ੰਕਰ (Garhshankar) ਅਤੇ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਦੀ ਅਗਵਾਈ ਵਿਚ ਹਲਕਾ ਗੜ੍ਹਸ਼ੰਕਰ (Garhshankar) ਵਿਖੇ ਵੱਡੇ ਪੱਧਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਮਾਰਕੀਟ ਕਮੇਟੀ, ਗੜ੍ਹਸ਼ੰਕਰ ਦੇ ਨਵੇਂ ਬਣੇ ਚੇਅਰਮੈਨ ਸਰਦਾਰ ਬਲਦੀਪ ਸਿੰਘ ਸੈਣੀ ਦਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਉਹਨਾ ਵੱਲੋ ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ, ਪੰਜਾਬ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।
ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾ ਕਰਦੀ ਰਹੇਗੀ।
ਉਹਨਾ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ ਵਾਲੇ ਚੰਗੀ ਸੋਚ ਵਾਲੇ ਨੌਜਵਾਨਾਂ ਦਾ ਸਵਾਗਤ ਕਰਦੀ ਹੈ। ਇਸ ਮੌਕੇ ਸਮਾਰੋਹ ਵਿਚ ਜਿੱਥੇ ਹਲਕਾ ਗੜ੍ਹਸ਼ੰਕਰ ਦੇ ਸਮੂਹ ਸਰਪੰਚ ਅਤੇ ਪੰਚ ਸ਼ਾਮਿਲ ਸਨ ਉੱਥੇ ਨਾਲ ਹੀ ਇਸ ਮੋਕੇ ਸ਼੍ਰੀ ਚਰਨਜੀਤ ਸਿੰਘ ਚੰਨੀ, ਓ.ਐਸ. ਡੀ. ਸ੍ਰੀਮਤੀ ਕਰਮਜੀਤ ਕੌਰ, ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਡ, ਹੁਸ਼ਿਆਰਪੁਰ, ਸ੍ਰੀ ਤਿਬਕਦੱਤ ਐਰੀ ਪ੍ਰਧਾਨ ਨੰਗਰ ਕੌਸ਼ਲ ਗੜ੍ਹਸ਼ੰਕਰ, ਦਵਿੰਦਰ ਸਿੰਘ ਪ੍ਰਧਾਨ ਨਗਰ ਕੌਸਲ, ਮਾਹਿਲਪੁਰ, ਸ਼ਸ਼ੀ ਬਾਗੜ੍ਹ, ਮੀਤ ਪ੍ਰਧਾਨ, ਨਗਰ ਕੋਸਲ, ਮਾਹਿਲਪੁਰ, ਹਰਿੰਦਰ ਮਾਨ, ਨੰਬਰਦਾਰ, ਸ਼੍ਰੀ ਪ੍ਰਿੰਸ ਚੋਧਰੀ, ਕਿਰਪਾਲ ਸਿਘ ਪਾਲਾ, ਐਮ. ਸੀ, ਸੁਮੀਤ ਸੋਨੀ, ਐਮ. ਸੀ. ਧਰਮ ਸਿੰਘ ਫੌਜੀ ਨੇ ਵੀ ਸਮੂਲਿਅਤ ਕੀਤੀ।
ਸਮਾਰੋਹ ਦੌਰਾਨ ਡਿਪਟੀ ਸਪੀਕਰ ਵੱਲੋ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ. ਗੜ੍ਹਸ਼ੰਕਰ,ਡੀ.ਐਸ.ਪੀ. ਗੜ੍ਹਸ਼ੰਕਰ, ਤਹਿਸੀਲਦਾਰ ਗੜ੍ਹਸ਼ੰਕਰ ਵੀ ਸ਼ਾਮਿਲ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/