Fazilka News: ਐਨ ਆਈ ਸੀ ਦਫਤਰ ਫਾਜਿਲ੍ਹਕਾ ਵੱਲੋਂ ਸਰਕਾਰੀ ਸਕੂਲ ਫਾਜਿਲਕਾ ਲੜਕੇ ਵਿਚ ਮਨਾਇਆ ਗਿਆ ਸੁਰਖਿਅਤ ਇੰਟਰਨੈੱਟ ਦਿਵਸ
ਫਾਜ਼ਿਲਕਾ 11 ਫਰਵਰੀ (ਵਿਸ਼ਵ ਵਾਰਤਾ):- ਜਿਲ੍ਹਾਂ ਫਾਜ਼ਿਲਕਾ ਵਿਚ ਸੁਰਖਿਅਤ ਇੰਟਰਨੈੱਟ ਦਿਵਸ ਐਨ ਆਈ ਸੀ ਦਫਤਰ ਫਾਜਿਲ੍ਹਕਾ ਵੱਲੋਂ ਸਰਕਾਰੀ ਸਕੂਲ ਫਾਜਿਲਕਾ ਲੜਕੇ ਅਤੇ ਐਨ ਆਈ ਸੀ ਦਫਤਰ ਫਾਜ਼ਲਿਕਾ ਵਿਚ ਮਨਾਇਆ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਅਯੋਜਿਤ ਜ਼ਿਲ੍ਹਾ ਸੂਚਨਾ ਤਕਨੀਕੀ ਅਧਿਕਾਰੀ ਫਾਜਿਲ੍ਹਕਾ ਰਜਤ ਦਹੀਆ ਵਲੋਂ ਕੀਤਾ ਗਿਆ।
ਉਹਨਾਂ ਇੰਟਰਨੈਟ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੇ ਸਾਨੂੰ ਇੱਕ ਕੋਨੇ ਤੋਂ ਦੂਜੇ ਕੋਨੇ ਨਾਲ ਜੋੜ ਦਿੱਤਾ ਹੈ| ਉਨਾ ਕਿਹਾ ਕਿ ਇੰਟਰਨੈਟ ਇੱਕ ਅਥਾਹ ਗਿਆਨ ਦਾ ਭੰਡਾਰ ਹੈ ਜਿਸ ਤੋਂ ਅਸੀਂ ਕਿਸੇ ਵੀ ਵਿਸ਼ੇ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਾਂ|
ਉਹਨਾਂ ਕਿਹਾ ਕਿ ਇੰਟਰਨੈਟ ਦੇ ਰਾਹੀਂ ਅਸੀਂ ਘਰ ਬੈਠੇ ਹੀ ਦੂਰ ਦੁਰਾਡੇ ਦੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹਾਂ | ਉਹਨਾਂ ਕਿਹਾ ਕਿ ਇੰਟਰਨੈਟ ਨੇ ਸਾਡੇ ਦੂਰ ਦੇ ਫਾਸਲਿਆਂ ਨੂੰ ਘਟਾ ਦਿੱਤਾ ਹੈ | ਉਹਨਾਂ ਕਿਹਾ ਕਿ ਇੰਟਰਨੈਟ ਦੇ ਮਾਧਿਅਮ ਰਾਹੀਂ ਹੀ ਅਸੀਂ ਵਿਦੇਸ਼ਾਂ ਵਿੱਚ ਬੈਠੇ ਆਪਣੇ ਸਕੇ ਸਬੰਧੀਆਂ ਪਰਿਵਾਰ ਮੈਂਬਰਾਂ ਨਾਲ ਜੁੜੇ ਰਹਿੰਦੇ ਹਾਂ|
ਉਨ੍ਹਾਂ ਇੰਟਰਨੈਟ ਦੇ ਫਾਇਦਿਆਂ ਦੇ ਨਾਲ ਨਾਲ ਇਸਦੇ ਬੁਰੇ ਭਰਾਵਾਂ ਬਾਰੇ ਵੀ ਸੁਚੇਤ ਕਰਦੇ ਹਾਂ ਕਿਹਾ ਕੀ ਇਸ ਨੂੰ ਸੁਰੱਖਿਤ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਜਾਵੇ| ਕਈ ਵਾਰ ਗਲਤ ਸਾਈਟਾਂ ਦੀ ਚੋਣ ਕਰਕੇ ਇਸ ਦੇ ਬੁਰੇ ਪ੍ਰਭਾਵ ਦੇ ਸ਼ਿਕਾਰ ਵੀ ਹੋ ਸਕਦੇ ਹਾਂ| ਚੰਗੀ ਤਰਾਂ ਦੇਖ ਭਾਲ ਕਰਕੇ ਹੀ ਇੰਟਰਨੈਟ ਦੀ ਵਰਤੋਂ ਕੀਤੀ ਜਾਵੇ|
ਇਸ ਮੌਕੇ ਐਨਆਈਸੀ ਦਫਤਰ ਤੋਂ ਭਾਰਤ, ਅਨਮੋਲ, ਵਾਸੂ ਅਤੇ ਦੀਪਕ ਮੌਜੂਦ ਸਨ |