Fazilka News: ਸਰਕਾਰੀ ਕੈਟਲ ਪੌਂਡ ਸਲੇਮ ਸ਼ਾਹ ਵਿਖੇ ਬੇਸਹਾਰਾ ਜਾਨਵਰਾਂ ਲਈ ਲਗਾਇਆ ਗਿਆ ਮੈਡੀਕਲ ਕੈਂਪ
ਫਾਜਿਲਕਾ 21 ਸਤੰਬਰ (ਵਿਸ਼ਵ ਵਾਰਤਾ):- ਪਸ਼ੂ ਪਾਲਣ ਵਿਭਾਗ ਵੱਲੋਂ ਸਰਕਾਰੀ ਕੈਟਲ ਪੌਂਡ ਸਲੇਮ ਸ਼ਾਹ ਵਿਖੇ ਰੱਖੇ ਜਾ ਰਹੇ ਬੇਸਹਾਰਾ ਜਾਨਵਰਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਜਾਨਵਰਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਹ ਕੈਂਪ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਐਸਵੀਓ ਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਤਾਰ ਸਰਕਾਰੀ ਕੈਟਲ ਪੌਂਡ ਵਿੱਚ ਆਪਣੇ ਵੈਟਰਨਰੀ ਅਫਸਰ ਰਾਹੀਂ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਸਮੇਂ ਸਮੇਂ ਤੇ ਵਿਸ਼ੇਸ਼ ਕੈਂਪ ਵੀ ਲਾਏ ਜਾਂਦੇ ਹਨ ਇਸ ਤੋਂ ਬਿਨਾਂ ਜਰੂਰਤ ਅਨੁਸਾਰ ਵੈਟਰਨਰੀ ਅਫਸਰ ਵੱਲੋਂ ਲਗਾਤਾਰ ਗਊਸ਼ਾਲਾ ਵਿੱਚ ਵਿਜਿਟ ਕੀਤਾ ਜਾਂਦਾ ਹੈ।
ਇਸ ਮੌਕੇ ਵੈਟਰਨਰੀ ਅਫਸਰ ਡਾ ਅੰਕਿਤਾ ਧੂਰੀਆ, ਡਾ ਲੇਖਿਕਾ ਗੌੜ, ਡਾ ਅਮਰਜੀਤ, ਡਾ ਸਾਹਿਲ ਸੇਤੀਆ ਅਤੇ ਵੈਟਰਨਰੀ ਇੰਸਪੈਕਟਰ ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਸੋਮ ਪ੍ਰਕਾਸ਼,ਕੈਂਟਲ ਪਾਊਂਡ ਮੈਂਬਰ ਸ੍ਰੀ ਨਰੇਸ਼ ਕੁਮਾਰ ਚਾਵਲਾ,ਸ੍ਰੀ ਰਾਕੇਸ਼ ਕੁਮਾਰ ਹਾਜਰ ਸਨ।