Fazilka News: ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਆਗਾਜ
ਫਾਜਿਲਕਾ 21 ਸਤੰਬਰ (ਵਿਸ਼ਵ ਵਾਰਤਾ):- ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ। ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਦੇ ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆ ਦਾ ਆਗਾਜ ਮਿਤੀ 21 ਸਤੰਬਰ ਤੋ ਜਿਲ੍ਹਾ ਫਾਜਿਲਕਾ ਵਿਖੇ ਕਰਵਾਇਆ ਗਿਆ।ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ:14 ਤੋ 70 ਸਾਲ ਤੋ ਉਪਰ ਤੱਕ ਦੇ ਲੜਕੇ—ਲੜਕੀਆਂ, ਮਹਿਲਾ—ਪੁਰਸ਼ ਵੱਖ—ਵੱਖ ਗੇਮਾਂ ਅਨੁਸਾਰ ਹਿੱਸਾ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਲੜੀ ਤਹਿਤ ਜਿਲ੍ਹੇ ਵਿੱਚ ਜਿਲ੍ਹ ਾ ਪੱਧਰੀ ਖੇਡ ਮੁਕਾਬਲੇ ਮਿਤੀ 21 ਸਤੰਬਰ 2024 ਤੋ 26 ਸਤੰਬਰ 2024 ਤੱਕ ਕਰਵਾਏ ਜਾ ਰਹੇ ਹਨ।ਜਿਲ੍ਹਾ ਪੱਧਰ ਖੇਡ ਮੁਕਾਬਲੇ ਵਿੱਚ ਬਲਾਕ ਪੱਧਰ ਟੂਰਨਾਮੈਂਟ ਵਿੱਚ ਕਰਵਾਈਆਂ ਗਈਆਂ ਗੇਮਾਂ ਐਥਲੈਟਿਕਸ, ਫੁੱਟਬਾਲ, ਕਬੱਡੀ(ਨ.ਸ), ਕਬੱਡੀ(ਸ.ਸ), ਖੋਹ—ਖੋਹ,ਵਾਲੀਬਾਲ(ਸਮੈਸਿਗ), ਵਾਲੀਬਾਲ(ਸੂਟਿੰਗ) ਵਿੱਚ ਪਹਿਲੀਆਂ ਦੋ ਪੂਜੀਸ਼ਨਾਂ ਵਾਲੀਆਂ ਟੀਮਾਂ/ਖਿਡਾਰੀ ਭਾਗ ਲੈ ਰਹੇ ਹਨ। ਇਸ ਤੋ ਇਲਾਵਾ ਜਿਲ੍ਹਾ ਪੱਧਰ ਟੂਰਨਾਮੈਂਟ ਵਿੱਚ ਸਿੱਧਾ ਜਿਲ੍ਹਾ ਪੱਧਰ ਖੇਡਾਂ ਗੱਤਕਾ,ਬਾਸਕਿਟਬਾਲ, ਕੁਸ਼ਤੀ, ਜੂਡੋ, ਕਿੱਕ ਬਾਕਸਿੰਗ, ਪਾਵਰਲਿੰਫਟਿੰਗ, ਬਾਕਸਿੰਗ, ਵੇਟ ਲਿਫਟਿੰਗ, ਟੇਬਲ ਟੈਨਿਸ, ਹੈਂਡਬਾਲ, ਬੈਡਮਿੰਟਨ, ਚੈੱਸ, ਨੈੱਟਬਾਲ, ਸਾਫਟਬਾਲ, ਹਾਕੀ ਅਤੇ ਲਾਅਨ ਟੈਨਿਸ ਖੇਡਾਂ ਦੇ ਮੁਕਾਬਲੇ ਦਫਤਰ ਦੁਆਰਾ ਬਣਾਏ ਸ਼ਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ।ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵਧੀਕ ਡਿਪਟੀ ਕਮਿਸ਼ਨਰ ਫਾਜਿਲਕਾ ਨੇ ਸਿ਼ਰਕਤ ਕੀਤੀ ਅਤੇ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋ ਇਲਾਵਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਐੱਮ.ਐੱਲ.ਏ ਹਲਕਾ ਫਾਜਿਲਕਾ ਦੇ ਛੋਟੇ ਭਰਾ ਸ੍ਰੀ ਕਰਮਜੀਤ ਸਿੰਘ ਕੈਰੀ ਨੇ ਬਤੌਰ ਵਿਸ਼ੇਸ ਮਹਿਮਾਨ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਟੂਰਨਾਮੈਂਟ ਦੇ ਪਹਿਲੇ ਦਿਨ ਲੜਕਿਆਂ ਦੇ ਅੰਡਰ—21 ਐਥਲੈਟਿਕਸ ਖੇਡ ਮੁਕਾਬਲਿਆਂ ਵਿੱਚ 1500 ਮੀ: ਰੇਸ ਵਿੱਚ ਦੀਪਕ ਕੁਮਾਰ ਨੇ ਪਹਿਲਾ ਸਥਾਨ, ਅਜੈ ਸਿੰਘ ਨੇ ਦੂਸਰਾ ਸਥਾਨ ਅਤੇ ਅਰਜੁਨ ਨੇ ਤੀਸਰਾ ਸਥਾਨ ਹਾਸਿਲ ਕੀਤਾ। 100 ਮੀ: ਰੇਸ ਅੰਡਰ—21, ਮੁਕਾਬਲੇ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ ਸਥਾਨ, ਸੰਦੀਪ ਕੁਮਾਰ ਨੇ ਦੂਸਰਾ ਸਥਾਨ ਅਤੇ ਜਤਿੰਦਰ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 1500 ਮੀ: ਅੰਡਰ—17 ਰੇਸ ਮੁਕਾਬਲੇ ਵਿੱਚ ਅਮਰੇਸ਼ ਕੁਮਾਰ ਨੇ ਪਹਿਲਾ ਸਥਾਨ, ਇਸ਼ਾਨ ਨੇ ਦੂਸਰਾ ਸਥਾਨ ਅਤੇ ਰਵੀ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ।400 ਮੀ: ਅੰਡਰ—17 ਰੇਸ ਮੁਕਾਬਲੇ ਵਿੱਚ ਰੋਹਿਤ ਕੁਮਾਰ ਨੇ ਪਹਿਲਾ ਸਥਾਨ, ਪ੍ਰਿੰਸਪਾਲ ਨੇ ਦੂਸਰਾ ਸਥਾਨ ਅਤੇ ਯੁਵਰਾਜ ਨੇ ਤੀਸਰਾ ਸਥਾਨ ਹਾਸਿਲ ਕੀਤਾ।ਪਾਵਰਲਿਫਟਿੰਗ ਲੜਕਿਆਂ ਦੇ ਅੰਡਰ—17 ਉਮਰ ਵਰਗ ਦੇ 53 ਕਿਲੋ ਵੇਟ ਕੈਟਾਗਿਰੀ ਵਿੱਚ ਵਿਸ਼ਵਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ, 59 ਕਿਲੋ ਵੇਟ ਕੈਟਾਗਿਰੀ ਵਿੱਚ ਨਵਜੋਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ,66 ਕਿਲੋ ਵੇਟ ਕੈਟਾਗਿਰੀ ਵਿੱਚ ਸਾਗਰ ਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਮੌਕੇ ਖੇਡ ਵਿਭਾਗ ਦੇ ਕੋਚਿਜ, ਸਿੱਖਿਆ ਵਿਭਾਗ ਦੇ ਡੀ.ਪੀ.ਈ,ਪੀ.ਟੀ.ਈ ਮੌਕੇ ਤੇ ਹਾਜਿਰ ਸਨ।