ਅਬੋਹਰ ਸ਼ਹਿਰ ਦੇ ਸਰਵੇ ਦੇ ਦੋ ਰਾਊਂਡ ਹੋਏ ਪੂਰੇ
ਲੋਕਾ ਨੂੰ ਸਿਹਤ ਵਿਭਾਗ ਦੀ ਹਿਦਾਇਤ ਅਪਣਾਉਣ ਦੀ ਕੀਤੀ ਅਪੀਲ
ਫਾਜ਼ਿਲਕਾ 8 ਅਕਤੂਬਰ (ਵਿਸ਼ਵ ਵਾਰਤਾ)-ਮੁੱਖ ਮੰਤਰੀ ਪੰਜਾਬ, ਸ. ਭਗਵੰਤ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਡੇਂਗੂ ਬਿਮਾਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਅਬੋਹਰ ਸਿਵਿਲ ਹਸਪਤਾਲ ਦੀ ਐਂਟੀ ਡੇਂਗੂ ਲਾਰਵਾ ਟੀਮਾ ਡੇਂਗੂ ਦੇ ਪਿਛਲੇ ਸਾਲਾ ਦੋਰਾਨ ਹੋਟ ਸਪੋਟ ਖੇਤਰ ਵਿਚ ਪੂਰੀ ਤਰਾਂ ਸਰਗਰਮੀ ਨਾਲ ਕੰਮ ਕਰ ਰਹੀ ਹੈ ਇਸ ਦੇ ਨਾਲ ਉਹਨਾ ਨੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਤੇ ਵੈਕਟਰ ਬੋਰਨ ਟੀਮਾ ਲਗਾਤਾਰ ਲੋਕਾਂ ਨੂੰ ਡੇਂਗੂ ਬੀਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਕਰ ਰਹੀ ਹੈ ਜਿਸ ਨਾਲ ਕਰੀਬ 300 ਲੋਕਾਂ ਨੇ ਅਬੋਹਰ ਸਿਵਿਲ ਹਸਪਤਾਲ ਵਿਖੇ ਅਪਣਾ ਡੇਂਗੂ ਟੈਸਟ ਕਰਵਾਈਆ ਹੈ ਜਿਸ ਵਿਚ 17 ਡੇਂਗੂ ਬੀਮਾਰੀ ਨਾਲ ਪੋਸਟਿਵ ਪਾਏ ਗਏ ਹੈ.
ਜਿਲਾ ਮਹਾਮਾਰੀ ਅਫਸਰ ਡਾਕਟਰ ਸੁਨੀਤਾ ਕੰਬੋਜ ਨੇ ਕਿਹਾ ਕਿ ਅਬੋਹਰ ਸ਼ਹਿਰੀ ਖੇਤਰ ਵਿਖੇ ਜਨਤਕ ਜਾਗਰੂਕਤਾ ਗਤੀਵਿਧੀ ਕੀਤੀ ਜਾ ਰਹੀ ਹੈ । ਜਿਸ ਲਈ ਪੂਰੇ ਇਲਾਕੇ ਨੂੰ 4ਭਾਗਾ ਵਿਚ ਵੰਡਿਆ ਗਿਆ ਹੈ ਜਿਸ ਵਿਚ 4 ਸਿਹਤ ਕਰਮਚਾਰੀ ਦੇ ਨਾਲ 20 ਬ੍ਰਿਡਿੰਗ ਚੈਕਰ ਦੀ ਟੀਮ ਬਣਾ ਕੇ ਅਬੋਹਰ ਕਵਰ ਕੀਤਾ ਜਾ ਰਿਹਾ ਹੈ। ਹੁਣ ਤੱਕ ਸ਼ਹਿਰ ਦਾ ਐਂਟੀ ਡੇਂਗੂ ਲਾਰਵਾ ਟੀਮਾ ਵਲੋ ਘਰਾ ਦੇ ਸਰਵੇ ਦਾ 2 ਰਾਉਂਡ ਪੂਰਾ ਹੋ ਗਿਆ ਹੈ ਜਿਸ ਵਿਚ 35500 ਘਰਾ ਵਿੱਚ ਟੀਮਾ ਵਲੋ ਸਰਵੇ ਕੀਤਾ ਗਿਆ ਹੈ ਅਤੇ 240 ਘਰਾ ਅਤੇ ਥਾਵਾਂ ਵਿਚ ਡੇਂਗੂ ਦਾ ਲਾਰਵਾ ਮਿਲਣ ਤੇ ਚਾਲਾਨ ਵੀ ਕਟੇ ਗਏ ਹਨ.
ਇਸ ਦੌਰਾਨ ਟੀਮਾ ਦੇ ਇੰਚਾਰਜ ਟਹਿਲ ਸਿੰਘ ਨੇ ਦੱਸਿਆ ਕਿ ਉਹਨਾਂ ਦੀਆ ਟੀਮਾ ਨੇ ਘਰ-ਘਰ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ/ਪੌਦਿਆਂ ਦੇ ਗਮਲੇ, ਘਰਾਂ, ਪਾਰਕਾਂ ਅਤੇ ਉਸਾਰੀ ਵਾਲੀਆਂ ਥਾਵਾਂ ਦੇ ਬਾਹਰ ਜਾਂ ਅੰਦਰ ਪਏ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਜਾਂਚ ਕੀਤੀ ਜਾਂਦੀ ਹੈ ਉਹਨਾ ਵੱਲੋ ਹਰ ਉਸ ਥਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿੱਥੇ ਡੇਂਗੂ ਦਾ ਲਾਰਵਾ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂਕਿ ਬੀਮਾਰੀ ਦਾ ਪ੍ਰਭਾਵ ਘੱਟ ਹੋ ਸਕੇ । ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਰਜਾ ਗੁਪਤਾ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿੱਖਿਆ ਅਤੇ ਜਾਗਰੂਕਤਾ ਬਿਮਾਰੀ ਤੋਂ ਬਚਾਅ ਦੀ ਕੁੰਜੀ ਹੈ ਅਤੇ ਇਹ ਆਈ ਈ ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਮੁਹਿੰਮ ਦਸੰਬਰ ਤੱਕ ਜਾਰੀ ਰਹੇਗੀ ਜਦੋਂ ਤੱਕ ਮੱਛਰ ਦੇ ਲਾਰਵੇ ਦਾ ਪ੍ਰਜਣਨ ਸੀਜ਼ਨ ਨਹੀਂ ਜਾਂਦਾ।
ਉਹਨਾਂ ਨੇ ਕਿਹਾ ਖਾਲੀ ਪਲਾਟਾਂ ਵਿੱਚ ਲਾਰਵੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਜਿਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
ਉਹਨਾਂ ਨੇ ਅਬੋਹਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਲਾਉਣ। ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ।
ਉਹਨਾਂ ਨੇ ਦੱਸਿਆ ਕਿ ਭਾਵੇਂ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੀਆਂ ਸੁਸਾਇਟੀਆਂ ਜਾਂ ਮੁਹੱਲਿਆਂ ਵਿੱਚ ਲੋਕਾਂ ਨੂੰ ਅਜਿਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਕੇ ਇਸ ਮੁਹਿੰਮ ਦੀ ਅਗਵਾਈ ਕਰਨ। ਇਸ ਦੌਰਾਨ ਸਿਹਤ ਕਰਮਚਾਰੀ ਅਤੇ ਹੋਰ ਮੌਜੂਦ ਸੀ। ਉਹਨਾਂ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿਚ ਘਰੇ ਬੈਠ ਕੇ ਅਪਣਾ ਇਲਾਜ ਨਾ ਕੀਤਾ ਬਲਕਿ ਸਿਵਿਲ ਹਸਪਤਾਲ ਵਿਖੇ ਡਾਕਟਰ ਨਾਲ ਮਿਲ ਕੇ ਅਪਣਾ ਇਲਾਜ ਕਰਵਾਇਆ ਜਾਵੇ. ਉਹਨਾਂ ਦੱਸਿਆ ਕਿ ਅਬੋਹਰ ਸਿਵਿਲ ਹਸਪਤਾਲ ਦੇ ਡੇਂਗੂ ਲੈਬ ਕਮਰਾ ਨੰਬਰ 21 ਵਿਖੇ ਅਪਣਾ ਡੇਂਗੂ ਟੈਸਟ ਮੁਫਤ ਕਰਵਾ ਸੱਕਦੇ ਹੋ
ਇਸ ਮੌਕੇ ਭਾਰਤ ਸੇਠੀ,ਪਰਮਜੀਤ ਸਿੰਘ,ਜਗਦੀਸ਼ ਕੁਮਾਰ,ਅਮਨਦੀਪ ਸਿੰਘ ਤੇ ਬਰੀਡਿੰਗ ਚੈਕਰ ਆਦਿ ਹਾਜਰ ਸਨ।FAZILIKA NEWS