ਮਸ਼ਹੂਰ Fashion Designer ਰੋਹਿਤ ਬੱਲ ਦਾ ਦਿਹਾਂਤ
ਚੰਡੀਗੜ੍ਹ, 3 ਨਵੰਬਰ(ਵਿਸ਼ਵ ਵਾਰਤਾ) ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬਲ (63) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਦਿਲ ਸੰਬੰਧੀ ਬੀਮਾਰੀਆਂ ਤੋਂ ਪੀੜਤ ਸਨ। 2010 ਵਿੱਚ ਦਿਲ ਦਾ ਦੌਰਾ ਪੈਣ ਮਗਰੋਂ ਉਹਨਾਂ ਦੀ ਐਂਜੀਓਪਲਾਸਟੀ ਵੀ ਹੋਈ ਸੀ। ਰੋਹਿਤ ਬੱਲ ਨੂੰ 2001 ਅਤੇ 2004 ਵਿੱਚ ਇੰਟਰਨੈਸ਼ਨਲ ਫੈਸ਼ਨ ਅਵਾਰਡਸ ਵਿੱਚ ‘ਡਿਜ਼ਾਈਨਰ ਆਫ ਦਿ ਈਅਰ’ ਚੁਣਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਰੋਹਿਤ ਦਾ ਸਫਦਰਜੰਗ ਐਨਕਲੇਵ ਦੇ ਅਸ਼ਲੋਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਰੋਹਿਤ ਨੂੰ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪਿਆ ਸੀ। ਰੋਹਿਤ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ।