Farmers Protest : ਭਲਕੇ ਚੰਡੀਗੜ੍ਹ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੇ ਐਲਾਨ ਕਰਨਗੇ ਸਰਵਣ ਸਿੰਘ ਪੰਧੇਰ
ਚੰਡੀਗੜ੍ਹ,15ਜੁਲਾਈ(ਵਿਸ਼ਵ ਵਾਰਤਾ)Farmers Protest- : 5 ਮਹੀਨੇ ਤੋਂ ਲਗਾਤਾਰ ਸੰਭੁ ਬਾਰਡਰ ਤੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ. ਕਿਸਾਨ ਆਗੂ ਸਵਰਨ ਸਿੰਘ ਪੰਧੇਰ ਵੱਲੋਂ ਹੁਣ ਅਗਲੀ ਅੰਦੋਲਨ ਦੇ ਸੰਬੰਧ ਚ ਰਣਨੀਤੀ ਤਿਆਰੀ ਕਰ ਲਈ ਗਈ ਹੈ। ਕਿਸਾਨ ਆਗੂ ਪੰਧੇਰ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ 22 ਜੁਲਾਈ ਨੂੰ ਦਿੱਲੀ ਚ MSP ਨੂੰ ਲੈ ਕੇ ਕਾਨਵੋਕੇਸ਼ਨ ਕੀਤੀ ਜਾਵੇਗੀ। ਇਨ੍ਹਾਂ ਹੀ ਨਹੀਂ ਸੱਤਾ ਵਿਰੋਧੀ ਧਿਰ ਦੇ ਵੱਡੇ ਆਗੂਆਂ ਨਾਲ ਵੀ ਮੁਲਾਕਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਬਾਰਡਰ ਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਕਰਕੇ ਹੀ ਵਪਾਰੀਆਂ ਅਤੇ ਟ੍ਰਾੰਸਪੋਟਰਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦਾ ਨੁਕਸਾਨ ਕਰ ਰਹੇ ਹਨ ਇਸ ਦੇ ਲਈ ਸਰਕਾਰ ਨੂੰ ਜਵਾਬ ਦੇਣਾ ਹੋਵਗਾ !
ਪੰਜਾਬ ਸਰਕਾਰ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਪੀਲ ਕੀਤੀ ਹੈ ਅਤੇ ਨਰਮੇ ਨੂੰ ਬਚਾਉਣ ਲਈ ਕਿਹਾ ਹੈ। ਭਲਕੇ ਚੰਡੀਗੜ੍ਹ ‘ਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਮੀਡੀਆ ਨੂੰ ਮੁਖ਼ਾਤਿਬ ਹੋਣਗੇ ਅਤੇ ਕਈ ਕਿਸਾਨੀ ਮਸਲੇ ਤੇ ਅੰਦੋਲਨ ਸੰਬਧੀ ਰਣਨੀਤੀ ਦੱਸਣਗੇ।