Faridkot News: ਸਪੀਕਰ ਸੰਧਵਾਂ ਵੱਲੋਂ ਵਿਸ਼ਕਰਮਾ ਧਰਮਸ਼ਾਲਾ ਲਈ ਇਕ ਲੱਖ ਰੁਪਏ ਗ੍ਰਾਟ ਦੇਣ ਦਾ ਐਲਾਨ
ਫਰੀਦਕੋਟ, 1 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਕਰਮਾ ਧਰਮਸ਼ਾਲਾ ਬਰਗਾੜੀ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਚ ਸ਼ਿਰਕਤ ਕੀਤੀ। ਸਪੀਕਰ ਸੰਧਵਾ ਨੇ ਉਥੇ ਨਤਮਸਤਕ ਹੋਈਆਂ ਸੰਗਤਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਵਿਸ਼ਕਰਮਾ ਧਰਮਸ਼ਾਲਾ ਲਈ 1 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਧਵਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਉਪਰੰਤ ਉਹ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਕੋਟਕਪੂਰਾ ਵਿਖੇ ਸ਼੍ਰੀ ਵਿਸ਼ਵਕਰਮਾ ਜੀ ਦੇ ਆਗਮਨ ਦੀ ਖੁਸ਼ੀ ਵਿਚ ਰੱਖੇ ਸ਼੍ਰੀ ਆਖ਼ੰਡ ਪਾਠ ਸਾਹਿਬ ਵਿਚ ਹੋਏ ਸ਼ਾਮਲ ਹੋਏ। ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਹਾਜਰ ਹੋਈਆਂ ਸੰਗਤਾਂ ਨੂੰ ਤਹਿ ਦਿਲੋਂ ਵਧਾਈ । ਇਸ ਮੌਕੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਗਵਾਨ ਵਿਸ਼ਵਕਰਮਾ ਦੀ ਸ਼ਿਲਪਕਾਰੀ ਕਿਰਤ ਦੇ ਸਨਮਾਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਰਹੇਗੀ ਅਤੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਵੇਗੀ। ਇਸ ਮੌਕੇ ਸਪੀਕਰ ਸੰਧਵਾ ਨੇ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਕੋਟਕਪੂਰਾ ਲਈ 4 ਲੱਖ ਦਾ ਚੈਕ ਵੀ ਪ੍ਰਬੰਧਕਾਂ ਨੂੰ ਭੇਟ ਕੀਤਾ।
ਸੰਧਵਾ ਨੇ ਦੱਸਿਆ ਕਿ ਵਿਸ਼ਵਕਰਮਾ ਪੂਜਾ ਵਾਲੇ ਦਿਨ ਲੋਕ ਆਪਣੀਆਂ ਦੁਕਾਨਾਂ, ਵਾਹਨਾਂ, ਮਸ਼ੀਨਾਂ, ਔਜ਼ਾਰਾਂ, ਸਪੇਅਰ ਪਾਰਟਸ ਆਦਿ ਦੀ ਪੂਜਾ ਕਰਦੇ ਹਨ। ਇਸ ਮੌਕੇ ਦੇਵੀ-ਦੇਵਤਿਆਂ ਦੇ ਨਿਰਮਾਤਾ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾ ਦੇ ਆਸ਼ੀਰਵਾਦ ਨਾਲ ਵਪਾਰ ‘ਚ ਤਰੱਕੀ ਹੁੰਦੀ ਹੈ ਅਤੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਉਂਦੀ ਹੈ।
ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਇਕ ਸੁਝਾਅ ਵੀ ਦਿੱਤਾ ਕਿ ਬਾਰਵੀਂ ਤੋ ਬਾਅਦ ਬੱਚਿਆਂ ਨੂੰ ਕੋਈ ਹੱਥ ਦਾ ਕੰਮ ਸਿਖਾ ਕੇ ਵਿਦੇਸ਼ ਭੇਜੋ, ਤਾਂ ਜੋ ਬੱਚਿਆਂ ਨੂੰ ਉਥੇ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਕੰਮ ਦੀ ਡਿਮਾਂਡ ਜਿਆਦਾ ਹੈ, ਉਸ ਬਾਰੇ ਮੇਰੇ ਧਿਆਨ ਵਿਚ ਲਿਆਂਦਾ ਜਾਵੇ, ਆਪਾਂ ਉਸ ਕੰਮ ਦੇ ਸਬੰਧ ਵਿਚ ਇਥੇ ਕੋਰਸ ਸ਼ੁਰੂ ਕਰਵਾਏ ਕਰਵਾਵਾਂਗੇ , ਤਾਂ ਜੋ ਆਪਣੇ ਬੱਚੇ ਕਿਤੇ ਵੀ ਜਾ ਕੇ ਆਪਣੇ ਹੱਥੀ ਕਿਰਤ ਕਰ ਸਕਣ।
ਇਸ ਮੌਕੇ ਉਨ੍ਹਾਂ ਰਾਗੀ ਸਿੰਘਾਂ ਵੱਲੋਂ ਕੀਤੇ ਗਏ ਕੀਰਤਨ ਦਾ ਆਨੰਦ ਮਾਣਿਆ ਤੇ ਆਈਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸੇ ਤਰ੍ਹਾਂ ਗੁਰੂ ਦੀ ਬਾਣੀ ਨਾਲ ਜੁੜੇ ਰਹੋ ਅਤੇ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੁੜੇ ਰਹਿਣ ਲਈ ਸਿੱਖਿਅਤ ਕਰਦੇ ਰਹੋ।ਪ੍ਰਬੰਧਕਾਂ ਵੱਲੋਂ ਸੰਧਵਾਂ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।