Famous dancer died: ਇੰਡਸਟਰੀ ‘ਚ ਸੋਗ ਦੀ ਲਹਿਰ; ਇਸ ਮਸ਼ਹੂਰ ਕਲਾਕਾਰ ਦੀ 5ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ
ਨਵੀਂ ਦਿੱਲੀ: ਇੱਕ ਵਾਰ ਫਿਰ ਮਨੋਰੰਜਨ ਜਗਤ ਨੂੰ ਡੂੰਘਾ ਸਦਮਾ ਪੁੱਜਾ ਹੈ। ਦੱਸ ਦਈਏ ਕਿ ਰੂਸੀ ਬੈਲੇ ਡਾਂਸਰ ਵਲਾਦੀਮੀਰ ਸ਼ਕਲਿਆਰੋਵ ਨੇ ਦੁਨੀਆ ਨੂੰ ਅਲਵਿਦਾ (Famous dancer died) ਕਹਿ ਦਿੱਤਾ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਇਕ ਇਮਾਰਤ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਰੂਸੀ ਅਧਿਕਾਰੀਆਂ ਨੇ ਇਸ ਨੂੰ ਹਾਦਸਾ ਮੰਨ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।ਵਲਾਦੀਮੀਰ ਸ਼ਕਲਿਆਰੋਵ ਇੱਕ ਬਹੁਤ ਮਸ਼ਹੂਰ ਰੂਸੀ ਬੈਲੇ ਡਾਂਸਰ ਸੀ। ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਸਦਮਾ ਲੱਗਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/