Essar Group ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ ਦਾ ਦਿਹਾਂਤ
– ਜਾਣੋ ਜਾਣੋ ਕੌਣ ਸਨ ਇਹ ਭਾਰਤੀ ਅਰਬਪਤੀ
ਨਵੀ ਦਿੱਲੀ : ਭਾਰਤੀ ਅਰਬਪਤੀ ਅਤੇ ਐਸਾਰ ਗਰੁੱਪ (Essar Group) ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼ਸ਼ੀ ਰੁਈਆ 81 ਸਾਲ ਦੇ ਸਨ। ਉਹ ਕਰੀਬ ਇੱਕ ਮਹੀਨਾ ਪਹਿਲਾਂ ਅਮਰੀਕਾ ਤੋਂ ਵਾਪਸ ਆਏ ਸਨ। ਉਨ੍ਹਾਂ ਦਾ ਅਮਰੀਕਾ ‘ਚ ਇਲਾਜ ਚੱਲ ਰਿਹਾ ਸੀ। ਸ਼ਸ਼ੀ ਰੁਈਆ ਨੇ ਆਪਣੇ ਭਰਾ ਰਵੀ ਦੇ ਨਾਲ ਮਿਲ ਕੇ ਐਸਾਰ ਦੀ ਸਥਾਪਨਾ ਕੀਤੀ, ਇੱਕ ਕੰਪਨੀ ਜੋ ਧਾਤੂ ਤੋਂ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਈਆ ਨੂੰ ‘ਇੱਕ ਮਹਾਨ ਸ਼ਖਸੀਅਤ’ ਦੱਸਿਆ ਅਤੇ ਇਸ ਔਖੇ ਸਮੇਂ ਵਿੱਚ ਰੂਈਆ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਮਦਰਦੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਸ਼ਸ਼ੀਕਾਂਤ ਰੂਈਆ ਜੀ ਉਦਯੋਗ ਦੇ ਖੇਤਰ ਵਿੱਚ ਇੱਕ ਮਹਾਨ ਸ਼ਖਸੀਅਤ ਸਨ। ਉਹ ਹਮੇਸ਼ਾ ਵਿਚਾਰਾਂ ਨਾਲ ਭਰੇ ਰਹਿੰਦੇ ਸਨ ਅਤੇ ਹਮੇਸ਼ਾ ਚਰਚਾ ਕਰਦੇ ਸਨ ਕਿ ਅਸੀਂ ਆਪਣੇ ਦੇਸ਼ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ। ਸ਼ਸ਼ੀ ਜੀ ਦੇ ਦਿਹਾਂਤ ਦਾ ਬਹੁਤ ਦੁੱਖ ਹੈ।”
ਕੌਣ ਸਨ ਸ਼ਸ਼ੀ ਰੁਈਆ?
ਉਦਯੋਗਪਤੀ ਸ਼ਸ਼ੀ ਰੁਈਆ ਨੇ ਆਪਣੇ ਪਿਤਾ ਨੰਦ ਕਿਸ਼ੋਰ ਰੂਈਆ ਦੇ ਮਾਰਗਦਰਸ਼ਨ ਵਿੱਚ 1965 ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ। ਆਪਣੇ ਭਰਾ ਰਵੀ ਦੇ ਨਾਲ ਉਨ੍ਹਾਂ ਨੇ ਐਸਾਰ ਦੀ ਸਥਾਪਨਾ ਕੀਤੀ ਅਤੇ ਇਸਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਰੁਈਆ ਨੇ ਰਾਸ਼ਟਰੀ ਅਤੇ ਉਦਯੋਗਿਕ ਸੰਗਠਨਾਂ ਵਿੱਚ ਕਈ ਪ੍ਰਮੁੱਖ ਅਹੁਦਿਆਂ ‘ਤੇ ਕੰਮ ਕੀਤਾ। ਉਹ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਪ੍ਰਬੰਧਕੀ ਕਮੇਟੀ ਦਾ ਹਿੱਸਾ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ-ਅਮਰੀਕਾ ਸੰਯੁਕਤ ਵਪਾਰ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ। ਉਹ ਇੰਡੀਅਨ ਨੈਸ਼ਨਲ ਸ਼ਿਪਓਨਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦੇ ਭਾਰਤ-ਯੂਐਸ ਸੀਈਓ ਫੋਰਮ ਅਤੇ ਭਾਰਤ-ਜਾਪਾਨ ਵਪਾਰ ਕੌਂਸਲ ਦੇ ਮੈਂਬਰ ਵੀ ਸਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/