Entertainment News : ਦਿਲਜੀਤ ਦੋਸਾਂਝ ਦੇ Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ
ਚੰਡੀਗੜ੍ਹ, 31ਦਸੰਬਰ(ਵਿਸ਼ਵ ਵਾਰਤਾ)ਲੁਧਿਆਣਾ ਵਿੱਚ ਅੱਜ ਨਵੇਂ ਸਾਲ ਦਾ ਜਸ਼ਨ ਖਾਸ ਹੋਣ ਜਾ ਰਿਹਾ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਦਿਲ ਲੁਮੀਨਾਟੀ ਟੂਰ’ ਦਾ ਫਾਈਨਲ ਕੰਸਰਟ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਫੁੱਟਬਾਲ ਸਟੇਡੀਅਮ ਵਿੱਚ ਹੋਵੇਗਾ।
ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਰੀਬ 3500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਸ਼ੋਅ ‘ਚ ਲਗਭਗ 50 ਹਜ਼ਾਰ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ।
ਇਸ ਸ਼ੋਅ ਦੀਆਂ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਕੰਸਰਟ ਨੂੰ ਲੈਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਟ੍ਰੈਫਿਕ ਯੋਜਨਾ ਵੀ ਬਣਾਈ ਗਈ ਹੈ। ਤਾਂ ਜੋ ਫਿਰੋਜ਼ਪੁਰ ਰੋਡ ‘ਤੇ ਜਾਮ ਦੀ ਸਥਿਤੀ ਨਾ ਬਣੇ।
ਇਸ ਦੇ ਲਈ ਪੁਲਿਸ ਨੇ ਸਮਾਰੋਹ ਦੀਆਂ ਟਿਕਟਾਂ ਦੀ ਸ਼੍ਰੇਣੀ ਅਨੁਸਾਰ ਪਾਰਕਿੰਗ ਦੀ ਸੂਚੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿਲਜੀਤ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮਿਨਾਟੀ ਟੂਰ ਰੱਖਿਆ ਹੈ। ਇਸ ਦੇ ਤਹਿਤ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ ‘ਚ ਕੀਤਾ ਸੀ।
ਇਸ ਤੋਂ ਬਾਅਦ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵੀ ਉਹਨਾਂ ਨੇ ਕੰਸਰਟ ਕੀਤੇ ਹਨ। ਅੱਜ 31 ਦਸੰਬਰ ਨੂੰ ਲੁਧਿਆਣਾ ਵਿੱਚ ਉਨ੍ਹਾਂ ਦਾ ਸ਼ੋਅ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਦੌਰੇ ਲਈ ਦੇਸ਼ ਦੇ ਕੁੱਲ 10 ਵੱਡੇ ਸ਼ਹਿਰਾਂ ਦੀ ਚੋਣ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/