Entertainment News : ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਐਕਟਿੰਗ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਚੰਡੀਗੜ੍ਹ, 2ਦਸੰਬਰ(ਵਿਸ਼ਵ ਵਾਰਤਾ) ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵਿਕਰਾਂਤ ਮੈਸੀ ਨੇ ਦੇਰ ਰਾਤ ਅਚਾਨਕ ਐਕਟਿੰਗ ਛੱਡਣ ਦਾ ਫੈਸਲਾ ਕਰ ਲਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਵਿਕਰਾਂਤ ਦੇ ਪ੍ਰਸ਼ੰਸਕ ਹੈਰਾਨ ਅਤੇ ਨਿਰਾਸ਼ ਹਨ।
https://www.instagram.com/p/DDDPEs0zd9s/?
ਵਿਕਰਾਂਤ ਮੈਸੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2007 ਵਿੱਚ ਛੋਟੇ ਪਰਦੇ ਦੇ ਸ਼ੋਅ ਧੂਮ ਮਚਾਓ ਧੂਮ ਨਾਲ ਕੀਤੀ ਸੀ। ਪਰ ਉਸ ਨੂੰ ਬਾਲਿਕਾ ਵਧੂ ਵਿੱਚ ਸ਼ਿਆਮ ਸਿੰਘ ਦੇ ਕਿਰਦਾਰ ਨਾਲ ਵੱਖਰੀ ਪਛਾਣ ਮਿਲੀ। ਇਸ ਤੋਂ ਬਾਅਦ ਵਿਕਰਾਂਤ ਨੇ ਰਣਵੀਰ ਸਿੰਘ ਦੀ ਫਿਲਮ ‘ਲੁਟੇਰਾ’ (2013) ਨਾਲ ਬਾਲੀਵੁੱਡ ਇੰਡਸਟਰੀ ‘ਚ ਐਂਟਰੀ ਕੀਤੀ। ਪਿਛਲੇ ਸਾਲ ਵਿਕਰਾਂਤ ਮੈਸੀ 12ਵੀਂ ਫੇਲ ਵਿੱਚ ਆਈਪੀਐਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਹਾਲ ਹੀ ‘ਚ ਅਦਾਕਾਰ ਦੀ ਫਿਲਮ ‘ਦਿ ਸਾਬਰਮਤੀ ਰਿਪੋਰਟ’ ਰਿਲੀਜ਼ ਹੋਈ ਸੀ, ਜਿਸ ਦੀ ਕਾਫੀ ਤਾਰੀਫ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਫਿਲਮ ਦੀ ਤਾਰੀਫ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/