Big Breaking ਰੂਸ ਦੇ ਕਾਜ਼ਾਨ ‘ਚ ਵੱਡਾ ਡਰੋਨ ਹਮਲਾ
- ਕਈ ਇਮਾਰਤਾਂ ਨਾਲ ਟਕਰਾਏ ਡਰੋਨ
- ਕਾਜ਼ਾਨ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਕੀਤੀਆਂ ਬੰਦ
ਨਵੀ ਦਿੱਲੀ, 21 ਦਸੰਬਰ: ਰੂਸ ਦੇ ਕਜ਼ਾਨ ਸ਼ਹਿਰ ‘ਚ ਸ਼ਨੀਵਾਰ ਨੂੰ ਵੱਡਾ ਡਰੋਨ ਹਮਲਾ ਹੋਇਆ। ਇਹ ਹਮਲਾ ਅਮਰੀਕਾ ਵਿੱਚ 2001 ਵਿੱਚ 11 ਸਤੰਬਰ ਦੇ ਹਮਲੇ ਵਾਂਗ ਕੀਤਾ ਗਿਆ ਹੈ। ਇਸ ਹਮਲੇ ਵਿਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਯੂਕਰੇਨ ਨੇ ਕਜ਼ਾਨ ‘ਤੇ ਡਰੋਨ ਹਮਲੇ ਕੀਤੇ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ।
ਜਾਣਕਾਰੀ ਅਨੁਸਾਰ ਕਜ਼ਾਨ ‘ਚ ਤਿੰਨ ਵੱਡੀਆਂ ਇਮਾਰਤਾਂ ‘ਤੇ ਡਰੋਨ ਹਮਲਾ ਹੋਇਆ। ਇਮਾਰਤਾਂ ਨਾਲ ਟਕਰਾਉਣ ਵਾਲੇ ਡਰੋਨ ਦੀਆਂ ਫੁਟੇਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਸ ਕਾਰਨ ਰੂਸ ਵਿਚ ਹਲਚਲ ਮਚ ਗਈ ਹੈ।ਇਨ੍ਹਾਂ ਹਮਲਿਆਂ ਤੋਂ ਬਾਅਦ ਕਜ਼ਾਨ ਸਮੇਤ ਰੂਸ ਦੇ ਦੋ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਉਡਾਣਾਂ ਦੇ ਆਉਣ ਅਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/