Dr. Ambedkar ਦੇ ਬੁੱਤ ਨਾਲ ਛੇੜਛਾੜ ਦਾ ਮਾਮਲਾ ਗਰਮਾਇਆ, ਭਲਕੇ ਲੁਧਿਆਣਾ ਬੰਦ ਦਾ ਸੱਦਾ
- ਬਾਜ਼ਾਰ-ਦੁਕਾਨਾਂ ਬੰਦ ਰੱਖਣ ਦੀ ਅਪੀਲ
ਲੁਧਿਆਣਾ, 27 ਜਨਵਰੀ : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਛੇੜਛਾੜ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਨਜ਼ਰ ਆ ਰਿਹਾ ਹੈ। ਲੁਧਿਆਣਾ ਵਿਖੇ ਅੱਜ ਦਲਿਤ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਆਯੋਜਨ ਸਵਿਧਾਨ ਬਚਾਓ ਮੋਰਚਾ ਦੀ ਅਗਵਾਈ ਹੇਠ ਕੀਤਾ ਗਿਆ। ਮੀਟਿੰਗ ਵਿੱਚ ਦਲਿਤ ਭਾਈਚਾਰੇ ਦੇ ਸਮੂਹ ਆਗੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਬਹੁਤ ਹੀ ਨਿੰਦਣਯੋਗ ਹੈ। ਸਮੁੱਚਾ ਭਾਈਚਾਰਾ ਇਸ ਦਾ ਵਿਰੋਧ ਕਰਦਾ ਹੈ। ਇਸੇ ਵਿਰੋਧ ਕਾਰਨ ਭਲਕੇ ਲੁਧਿਆਣਾ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਦੋਸ਼ੀਆਂ ‘ਤੇ ਐਨ.ਐਸ.ਏ. ਲਗਾਈ ਜਾਵੇ। ਕੱਲ੍ਹ ਸਵੇਰ ਤੋਂ ਹੀ ਦਲਿਤ ਭਾਈਚਾਰੇ ਵੱਲੋਂ ਬਾਜ਼ਾਰਾਂ ‘ਚ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਕੱਲ੍ਹ ਸਵੇਰੇ 11 ਵਜੇ ਕਲਾਕ ਟਾਵਰ ਵਿਖੇ ਪਹੁੰਚ ਕੇ ਦੋਸ਼ੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/