Donald ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਲਏ ਵੱਡੇ ਫੈਸਲੇ
ਨਵੀ ਦਿੱਲੀ, 21 ਜਨਵਰੀ (ਵਿਸ਼ਵ ਵਾਰਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਕਈ ਕਾਰਜਕਾਰੀ ਹੁਕਮਾਂ ‘ਤੇ ਦਸਤਖਤ ਕੀਤੇ। ਟਰੰਪ ਨੇ ਅਹੁਦਾ ਸੰਭਾਲਦੇ ਹੀ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਅਮਰੀਕੀ ਨੀਤੀਆਂ ਵਿੱਚ ਕਈ ਵੱਡੇ ਬਦਲਾਅ ਲਿਆਉਣ ਦੀ ਗੱਲ ਕੀਤੀ।
ਅਮਰੀਕਾ ‘ਚ ਸਿਰਫ਼ 2 Gender
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਆਪਣੇ ਸ਼ਹਿਰਾਂ ਵਿੱਚ ਕਾਨੂੰਨ ਵਿਵਸਥਾ ਵਾਪਸ ਲਿਆਉਣ ਜਾ ਰਹੇ ਹਾਂ। ਅੱਜ ਤੋਂ, ਅਮਰੀਕੀ ਸਰਕਾਰ ਦੀ ਅਧਿਕਾਰਤ ਨੀਤੀ ਦੇ ਤਹਿਤ ਸਿਰਫ ਦੋ ਲਿੰਗ, ਮਰਦ ਅਤੇ ਔਰਤ, ਹੋਣਗੇ।
– ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਢਣਾ
ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ‘ਚ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ- ਬਿਡੇਨ ਪ੍ਰਸ਼ਾਸਨ ਨੇ ਸਾਡੇ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਖਤਰਨਾਕ ਅਪਰਾਧੀਆਂ ਨੂੰ ਪਨਾਹ ਦਿੱਤੀ ਹੈ ਅਤੇ ਸੁਰੱਖਿਆ ਦਿੱਤੀ ਹੈ।
– ਮੈਕਸੀਕੋ ਸਰਹੱਦ ‘ਤੇ ਐਮਰਜੈਂਸੀ ਦਾ ਐਲਾਨ
ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ (ਦੱਖਣੀ ਸਰਹੱਦ) ‘ਤੇ ਐਮਰਜੈਂਸੀ ਲਗਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇੱਥੋਂ ਹੋਣ ਵਾਲੀਆਂ ਸਾਰੀਆਂ ਗੈਰ-ਕਾਨੂੰਨੀ ਐਂਟਰੀਆਂ ‘ਤੇ ਪਾਬੰਦੀ ਲਗਾਈ ਜਾਵੇਗੀ।
– ਅਮਰੀਕਾ ‘ਚ ਮੌਤ ਦੀ ਸਜ਼ਾ ਫਿਰ ਤੋਂ ਹੋਵੇਗੀ ਸ਼ੁਰੂ
ਟਰੰਪ ਦੇ ਪ੍ਰਮੁੱਖ ਕਾਰਜਕਾਰੀ ਆਦੇਸ਼ਾਂ ਵਿੱਚੋਂ ਇੱਕ ਵਿੱਚ ਮੌਤ ਦੀ ਸਜ਼ਾ ਨਾਲ ਸਬੰਧਤ ਇੱਕ ਆਦੇਸ਼ ਵੀ ਸ਼ਾਮਲ ਹੈ। ਆਦੇਸ਼ ਵਿੱਚ ਨਿਆਂ ਵਿਭਾਗ ਨੂੰ ਗੰਭੀਰ ਸੰਘੀ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਨ ਲਈ ਕਿਹਾ ਗਿਆ ਹੈ।
– ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 90 ਦਿਨਾਂ ਲਈ ਮੁਲਤਵੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਸਮੇਤ ਸਾਰੇ ਦੇਸ਼ਾਂ ਨੂੰ ਆਰਥਿਕ ਸਹਾਇਤਾ 90 ਦਿਨਾਂ ਲਈ ਮੁਅੱਤਲ ਕਰਨ ਦੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਹੁਕਮਾਂ ਦੇ ਅਨੁਸਾਰ, ਸਾਰੇ ਅਮਰੀਕੀ ਵਿਦੇਸ਼ੀ ਸਹਾਇਤਾ ਪ੍ਰੋਗਰਾਮਾਂ ਨੂੰ ਸਮੀਖਿਆ ਤੱਕ 90 ਦਿਨਾਂ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ।
– ਮੈਕਸੀਕੋ ਦੀ ਖਾੜੀ ਦਾ ਨਾਮ ਬਦਲਣ ਦਾ ਐਲਾਨ
ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦਾ ਐਲਾਨ ਕੀਤਾ ਹੈ। ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਮਰੀਕਾ ਦੀ ਖਾੜੀ ਨਾਮ ਜ਼ਿਆਦਾ ‘ਸੁੰਦਰ’ ਲੱਗਦਾ ਹੈ ਅਤੇ ਇਹੀ ਨਾਂ ਰੱਖਣਾ ਸਹੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/