ਡੋਮਿਨਿਕਾ ਨੇ PM Modi ਨੂੰ ਸਰਵਉੱਚ ਰਾਸ਼ਟਰੀ ਪੁਰਸਕਾਰ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ, 14 ਨਵੰਬਰ (ਵਿਸ਼ਵ ਵਾਰਤਾ)- ਕੈਰੇਬੀਅਨ ਦੇਸ਼ ਡੋਮਿਨਿਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੂੰ ਆਪਣਾ ਸਰਵਉੱਚ ਰਾਸ਼ਟਰੀ ਪੁਰਸਕਾਰ – ‘ਡੋਮਿਨਿਕਾ ਅਵਾਰਡ ਆਫ਼ ਆਨਰ’ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਪੁਰਸਕਾਰ ਕੋਵਿਡ-19 ਮਹਾਂਮਾਰੀ ਦੌਰਾਨ ਡੋਮਿਨਿਕਾ ਦੀ ਮਦਦ ਕਰਨ ਲਈ ਦਿੱਤਾ ਜਾ ਰਿਹਾ ਹੈ।
ਦੱਸ ਦਈਏ ਕਿ ਭਾਰਤ ਨੇ ਫਰਵਰੀ 2021 ਵਿੱਚ AstraZeneca COVID-19 ਵੈਕਸੀਨ ਦੀਆਂ 70 ਹਜ਼ਾਰ ਖੁਰਾਕਾਂ ਡੋਮਿਨਿਕਾ ਨੂੰ ਭੇਜੀਆਂ ਸਨ। ਇਹ ਪੁਰਸਕਾਰ ਡੋਮਿਨਿਕਾ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਦੇ ਸਹਿਯੋਗ ਲਈ ਦਿੱਤਾ ਜਾ ਰਿਹਾ ਹੈ। ਡੋਮਿਨਿਕਾ ਦੇ ਰਾਸ਼ਟਰਪਤੀ ਸਿਲਵੇਨੀ ਬਰਟਨ ਗੁਆਨਾ ਵਿੱਚ ਭਾਰਤ-ਕੈਰੀਕਾਮ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਮੋਦੀ 19 ਤੋਂ 21 ਨਵੰਬਰ ਤੱਕ ਗੁਆਨਾ ਦੇ ਦੌਰੇ ‘ਤੇ ਹੋਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/