Latest Punjab News: ਸੁਖਬੀਰ ਬਾਦਲ ਨੇ ਵੱਡੇ ਖ਼ਤਰੇ ਵੱਲ ਕਰਤਾ ਇਸ਼ਾਰਾ, ਸੁਣਾ ਦਿੱਤੀਆਂ ਖਰੀਆਂ ਖਰੀਆਂ ; ਭਾਵੁਕ ਹੋ ਕੇ ਕਹਿ ਦਿੱਤੀ ਵੱਡੀ ਗੱਲ
ਜਾਣੋ ਅਮ੍ਰਿਤਪਾਲ ਤੇ ਰਾਜੋਆਣਾ ਬਾਰੇ ਸੁਖਬੀਰ ਬਾਦਲ ਨੇ ਕੀ ਕਿਹਾ
ਸੰਗਰੂਰ 20 ਅਗਸਤ (ਵਿਸ਼ਵ ਵਾਰਤਾ) Latest Punjab News: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕਰਵਾਏ ਕਰਵਾਈ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਤ ਲੌਂਗੋਵਾਲ ਇਸ ਕਰਕੇ ਸ਼ਹੀਦ ਹੋਏ ਕਿਉਂ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਪਾਣੀਆਂ ਦੀ ਅਵਾਜ ਚੁੱਕੀ, ਉਨ੍ਹਾਂ ਚੰਡੀਗੜ੍ਹ ਵਾਪਿਸ ਲੈਣ ਦੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ‘ਚ ਲਿਆਉਣ ਦੀ ਗੱਲ ਕੀਤੀ। ਅੱਗੋਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਇਤਿਹਾਸ ‘ਤੇ ਚਾਨਣਾ ਪਾਉਂਦੀਆਂ ਕਿਹਾ ਕਿ 103 ਸਾਲਾਂ ਦੌਰਾਨ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਲੰਮਾ ਸੰਘਰਸ਼ ਕੀਤਾ ਹੈ। ਕਾਂਗਰਸ ਦੇ ਨਿਸ਼ਾਨਾਂ ਸਾਧਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਪਾਣੀਆਂ ਦੀ, ਪੰਜਾਬ ਨੂੰ ਚੰਡੀਗੜ੍ਹ ਦੀ ਅਤੇ ਪੰਜਾਬੀ ਬੋਲਦੇ ਇਲਾਕੇ ਵਾਪਿਸ ਲੈਣ ਦੀ ਕਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਅਕਾਲੀ ਦਲ ਤੋਂ ਇਲਾਵਾ ਪੰਜਾਬ ਦੀ ਗੱਲ ਨਾ ਬੀਜੇਪੀ ਕਰਦੀ ਹੈ ਅਤੇ ਨਾ ਕੋਈ ਹੋਰ ਪਾਰਟੀ ਕਰਦੀ ਹੈ। ਰਾਜਸਥਾਨ ਤੇ ਹਰਿਆਣਾ ਨੂੰ ਪਾਣੀ ਦਿੱਤੇ ਜਾਣ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਦਾ ਘੇਰਾਓ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋ ਪੰਜਾਬ ਵਿਚ ਪਾਣੀ ਦੇ ਹਾਲਾਤ ਰਾਜਸਥਾਨ ਵਰਗੇ ਹੋ ਜਾਣਗੇ ਜੇ ਪਾਣੀ ਦੀ ਸੰਭਾਲ ਨਾ ਕੀਤੀ ਗਈ। ਇਹ ਪਾਣੀ ਰਾਜਸਥਾਨ ਨੂੰ ਉਸ ਸਰਕਾਰ ਨੇ ਦਿੱਤਾ ਹੈ ਜਿਨ੍ਹਾਂ ਦੀ ਪੰਜਾਬੀਆਂ ਨੇ ਚਾਰ ਵਾਰ ਸਰਕਾਰ ਬਣਾਈ ਹੈ ਜੇਕਰ ਰਾਜਸਥਾਨ ਤੇ ਹਰਿਆਣਾ ਨੂੰ ਜਾਣ ਵਾਲਾ ਪਾਣੀ ਪੰਜਾਬ ਵਿਚ ਰਹਿੰਦਾ ਤਾ ਪੰਜਾਬ ਵਿਚ ਟਿਊਬਵੈਲਾਂ ਦੀ ਜਰੂਰਤ ਨਹੀਂ ਪੈਣੀ ਸੀ। ਇਸ ਮੌਕੇ ਉਨ੍ਹਾਂ ਲਗਾਤਾਰ ਡੂੰਗੇ ਹੋ ਰਹੇ ਪਾਣੀ ‘ਤੇ ਵੀ ਚਿੰਤਾ ਦਾ ਇਜ਼ਹਾਰ ਕੀਤਾ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ SGPC ਨੂੰ ਤੋੜਨ ਦੀਆਂ ਕੋਸਿਸਾਂ ਕਰਨ ਦੇ ਇਲਜ਼ਾਮ ਲਗਾਏ। ਸਟੇਜ ਤੋਂ ਬੋਲਦਿਆਂ ਉਨ੍ਹਾਂ ਮੌਜੂਦ ਇੱਕਠ ਨਾਲ ਨਾਰਾਜ਼ਗੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਐਮਪੀ ਕਾਂਗਰਸ ਤੇ ਆਪ ਦੇ ਬਣਾ ਦਿੱਤੇ ਤੇ ਉਥੇ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੋਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਤਖ਼ਤ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਪ੍ਰਬੰਧਾਂ ‘ਤੇ ਕੇਂਦਰ ਨੇ ਕਬਜ਼ਾ ਕਰ ਲਿਆ ਹੈ। ਇਸ ਮੌਕੇ ਉਨ੍ਹਾਂ RSS ‘ਤੇ ਵੀ ਸਿਆਸੀ ਨਿਸ਼ਾਨਾ ਸਾਧਿਆ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੂੰ ਵੀ ਉਨ੍ਹਾਂ ਆਪਣੇ ਸਿਆਸੀ ਸਵਾਲਾਂ ਦੇ ਘੇਰੇ ‘ਚ ਲੈਂਦਿਆਂ ਵੱਡੇ ਸਿਆਸੀ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਅਮ੍ਰਿਤਪਾਲ ਨੂੰ ਜੇਲ੍ਹ ‘ਚ ਗਿਆ ਅਜੇ 1 ਸਾਲ ਹੋਇਆ ਹੈ ਤੇ ਉਸਨੂੰ ਛੁਡਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਪਹਿਲਾਂ ਰਾਜੋਆਣਾਂ ਅਤੇ ਹੋਰ ਬੰਦੀ ਸਿੰਘਾਂ ਨੂੰ ਛੁਡਾਉਣਾ ਚਾਹੀਦਾ ਹੈ।