Latest Punjab News: ਰਾਜਪਾਲ ਨੇ ਪੰਜਾਬ ਵਿਧਾਨ ਸਭਾ ਨੂੰ ਸੱਤਵੇਂ ਇਜਲਾਸ ਲਈ ਸੱਦਿਆ
ਚੰਡੀਗੜ੍ਹ, 20 ਅਗਸਤ (ਵਿਸ਼ਵ ਵਾਰਤਾ) Latest Punjab News:- ਭਾਰਤ ਦੇ ਸੰਵਿਧਾਨ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਨੂੰ ਸੋਮਵਾਰ, ਮਿਤੀ: 2 ਸਤੰਬਰ, 2024 ਨੂੰ ਬਾਅਦ ਦੁਪਹਿਰ 2.00 ਵਜੇ ਚੰਡੀਗੜ੍ਹ ਵਿਖੇ, ਇਸਦੇ ਸੱਤਵੇਂ ਇਜਲਾਸ ਲਈ ਸੱਦਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੇ ਕਲਾਜ਼ (1) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਨੂੰ ਇਸ ਇਜਲਾਸ ਲਈ ਬੁਲਾਇਆ ਗਿਆ ਹੈ।
————