CHANDIGARH NEWS: ਚੰਡੀਗੜ੍ਹ ਪੀਜੀਆਈ ਵਿਖੇ ਅੱਜ ਵੀ ਨਹੀਂ ਹੋਵੇਗੀ ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ; ਪੁਰਾਣੇ ਮਰੀਜ਼ ਹੀ ਦੇਖੇ ਜਾਣਗੇ
ਚੰਡੀਗੜ੍ਹ 19 ਅਗਸਤ (ਵਿਸ਼ਵ ਵਾਰਤਾ): ਪੀਜੀਆਈ ‘ਚ ਡਾਕਟਰਾਂ ਵੱਲੋਂ ਕਲਕੱਤਾ ਦੀ ਘਟਨਾ ਦੇ ਵਿਰੋਧ ਦੇ ਵਿੱਚ ਅੱਜ ਸਵੇਰੇ ਵੀ ਰੋਸ ਰੈਲੀ ਕੱਢੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਵੀ ਓਪੀਡੀ ਸੇਵਾਵਾਂ ਬੰਦ ਹਨ। ਕਲਕੱਤਾ ਵਿਖੇ ਜੂਨੀਅਰ ਡਾਕਟਰ ਦੇ ਨਾਲ ਵਾਪਰੀ ਘਿਨੌਣੀ ਘਟਨਾ ਦੇ ਵਿਰੋਧ ਦੇ ਵਿੱਚ ਡਾਕਟਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਪੀਜੀਆਈ ਵਿਖੇ ਪੁਰਾਣੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੀ ਪਰ ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ਬੰਦ ਹੈ। 32 ਸੈਕਟਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਡਾਕਟਰ ਹੜਤਾਲ ਤੇ ਹਨ। ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਇੱਥੇ ਡਾਕਟਰ ਹੜਤਾਲ ਦੇ ਵਿੱਚ ਰਹਿਣਗੇ ਤੇ ਉਸ ਤੋਂ ਬਾਅਦ ਮਰੀਜ਼ਾਂ ਨੂੰ ਦੇਖਿਆ ਜਾਵੇਗਾ। ਰੈਜੀਡੈਂਸ ਡਾਕਟਰਾਂ ਦੀ ਹੜਤਾਲ ਜਾਰੀ ਰਹੇਗੀ। ਘਟਨਾ ਦੇ ਵਿਰੋਧ ਵਿੱਚ ਪੀਜੀਆਈ ਦੇ ਡਾਕਟਰਾਂ ਨੇ ਸਵੇਰੇ ਰੋਸ ਰੈਲੀ ਕੱਢੀ ਹੈ। ਡਾਕਟਰਾਂ ਨੇ ਕਲਕੱਤਾ ਦੀ ਘਟਨਾ ਦੇ ਵਿਰੋਧ ਦੇ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਡਾਕਟਰਾਂ ਦੀ ਮੰਗ ਹੈ ਕਿ ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਦੋਂ ਤੱਕ ਗਿਰਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਪੀਜੀਆਈ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਖੁਰਾਨਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸਿਰਫ ਫੋਲੋ ਅਪ ਮਰੀਜ਼ ਹੀ ਦੇਖੇ ਜਾਣਗੇ। ਪ੍ਰਦਰਸ਼ਨਕਾਰੀ ਡਾਕਟਰਾਂ ਦੀ ਮੰਗ ਹੈ ਕਿ ਜਦੋਂ ਤੱਕ ਪ੍ਰੋਟੈਕਸ਼ਨ ਐਕਟ ਪਾਸ ਨਹੀਂ ਕੀਤਾ ਜਾਂਦਾ ਡਾਕਟਰਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਚੰਡੀਗੜ੍ਹ ਦੇ ਪੀਜੀਆਈ ਵਿੱਚ ਇਲਾਜ ਦੀਆਂ ਸੁਵਿਧਾਵਾਂ ਪ੍ਰਭਾਵਿਤ ਹੋਣ ਦੇ ਨਾਲ ਰੋਜ਼ਾਨਾ 30 ਤੋਂ 35 ਹਜਾਰ ਮਰੀਜ਼ ਇਲਾਜ ਤੋਂ ਵੰਚਿਤ ਹੋ ਗਏ ਹਨ। ਆਮ ਦਿਨਾਂ ਦੇ ਵਿੱਚ ਪੀਜੀਆਈ ਵਿੱਚ ਰੋਜ਼ਾਨਾ 8 ਤੋਂ 10 ਹਜਾਰ ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ। ਇਸ ਤੋਂ ਇਲਾਵਾ 500 ਤੋਂ ਜਿਆਦਾ ਆਪਰੇਸ਼ਨ ਪੈਂਡਿੰਗ ਪਏ ਹਨ।