Diljit ਦੋਸਾਂਝ ਦੀ ਨਵੀਂ ਫ਼ਿਲਮ ‘ਪੰਜਾਬ 95’ ਇਸ ਦਿਨ ਹੋਵੇਗੀ ਰਿਲੀਜ਼
- ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ
- ਤਸਵੀਰਾਂ ਵੇਖ ਰੌਂਗਟੇ ਹੋ ਜਾਣਗੇ ਖੜ੍ਹੇ
ਨਵੀ ਦਿੱਲੀ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਈ ਪਿਛਲਾ ਸਾਲ 2024 ਬਹੁਤ ਖਾਸ ਰਿਹਾ ਹੈ। ਦਿਲਜੀਤ ਦਾ ਸੰਗੀਤਕ ਟੂਰ ‘ਦਿਲ ਲੁਮਿਨਾਤੀ’ ਸਾਲ ਭਰ ਸੁਪਰਹਿੱਟ ਰਿਹਾ ਹੈ। ਹੁਣ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਖੂਨ ਨਾਲ ਰੰਗੇ ਚਿਹਰੇ ਅਤੇ ਧੂੜ ਭਰੇ ਕੱਪੜਿਆਂ ਦੀ ਫੋਟੋ ਸ਼ੇਅਰ ਕੀਤੀ ਹੈ। ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, ‘ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।’
ਦਿਲਜੀਤ ਨੇ ਫਿਲਮ ਦੀਆਂ ਆਪਣੀਆਂ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਉਹ ਇੱਕ ਕੋਨੇ ਵਿੱਚ ਬੈਠੇ ਹਨ। ਉਨ੍ਹਾਂ ਦੇ ਕੱਪੜੇ ਮਿੱਟੀ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਸਰੀਰ ਦੁਆਲੇ ਕੰਬਲ ਲਪੇਟਿਆ ਹੋਇਆ ਹੈ, ਜਦੋਂ ਕਿ ਦੂਜੀ ਤਸਵੀਰ ਵਿਚ ਉਸ ਨੇ ਆਪਣੇ ਚਿਹਰੇ ਦਾ ਕਲੋਜ਼ਅੱਪ ਦਿਖਾਇਆ ਹੈ। ਤੀਜੀ ਤਸਵੀਰ ‘ਚ ਦਿਲਜੀਤ ਦੋ ਬੱਚਿਆਂ ਨਾਲ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਕਿ, “ਬਹੁਤ ਉਡੀਕੀ ਜਾ ਰਹੀ ਫਿਲਮ ਫਰਵਰੀ ‘ਚ ਰਿਲੀਜ਼ ਹੋ ਰਹੀ ਹੈ। ਇਸ ਕਾਰਨ ਅਸੀਂ ਆਪਣੀ ਐਲਬਮ ਦੀ ਰਿਲੀਜ਼ ਨੂੰ ਮੁਲਤਵੀ ਕਰ ਰਹੇ ਹਾਂ।” ਦੱਸ ਦਈਏ ਕਿ ਦਿਲਜੀਤ ਨੇ ਆਪਣੀ ਇੰਸਟਾ ਸਟੋਰੀ ‘ਤੇ ਫਿਲਮ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਪਰ ਸ਼ੇਅਰ ਕੀਤੀਆਂ ਤਸਵੀਰਾਂ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਆਪਣੀ ਫਿਲਮ ‘ਪੰਜਾਬ 95’ ਦੀ ਗੱਲ ਕਰ ਰਹੇ ਹਨ। ਫਿਲਮ ‘ਚ ਦਿਲਜੀਤ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ‘ਚ ਨਜ਼ਰ ਆਉਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/