Diljit Dosanjh ਨੂੰ ਮੁੰਬਈ ਸ਼ੋਅ ਤੋਂ ਪਹਿਲਾਂ ਹਦਾਇਤਾਂ ਜਾਰੀ
- – ਇਨ੍ਹਾਂ ਚੀਜ਼ਾਂ ‘ਤੇ ਲਗਾਈ ਪਾਬੰਦੀ
ਨਵੀ ਦਿੱਲੀ : ਦੇਸ਼ ਦੇ ਕਈ ਹਿੱਸਿਆਂ ‘ਚ ਆਪਣੇ ਲਾਈਵ ਮਿਊਜ਼ਿਕ ਕੰਸਰਟ ‘ਦਿਲ ਲੁਮਿਨਾਤੀ’ ਨਾਲ ਧਮਾਲ ਮਚਾਉਣ ਵਾਲੇ ਗਾਇਕ ਦਿਲਜੀਤ ਦੋਸਾਂਝ ਵੀਰਵਾਰ ਨੂੰ ਮੁੰਬਈ ‘ਚ ਪਰਫਾਰਮ ਕਰਨ ਲਈ ਤਿਆਰ ਹਨ। ਪਰ ਉਸ ਤੋਂ ਪਹਿਲਾ ਅੱਜ ਗਾਇਕ ਦਿਲਜੀਤ ਦੋਸਾਂਝ ਨੂੰ ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਦਿਲਜੀਤ ਦੋਸਾਂਝ ਨੂੰ ਹਿੰਸਾ ਨਾਲ ਸਬੰਧਤ ਗੀਤ ਨਾ ਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ‘ਪਟਿਆਲਾ ਪੈੱਗ’, ‘ਪੰਜ ਤਾਰਾ (5 ਤਾਰਾ)’ ਅਤੇ ‘ਕੇਸ’ ਵਰਗੇ ਗੀਤ ਸ਼ਾਮਲ ਸਨ। ਇਸ ਤੋਂ ਇਲਾਵਾ ਸੰਗੀਤ ਸਮਾਰੋਹ ਦੌਰਾਨ ਛੋਟੇ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/