Diljit Dosanjh : ‘ਕਮਾਗਾਟਾ ਮਾਰੂ’ ਘਟਨਾ ਨੂੰ ਯਾਦ ਕਰਕੇ ਲਾਈਵ ਸ਼ੋਅ ‘ਚ ਦਿਲਜੀਤ ਦੋਸਾਂਝ ਹੋਏ ਭਾਵੁਕ
ਜਾਣੋ, ਕੀ ਸੀ ਇਹ 110 ਸਾਲ ਪੁਰਾਣਾ ਹਾਦਸਾ ?
ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲੈਂਦੇ ਹਨ। ਇਹੀ ਕਾਰਨ ਹੈ ਕਿ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਹੈ। ਇਨ੍ਹੀਂ ਦਿਨੀਂ ਗਾਇਕ ਕੈਨੇਡਾ ਵਿੱਚ ਹੈ, ਜਿੱਥੇ ਉਹ ਇੱਕ ਸੰਗੀਤ ਸਮਾਰੋਹ ਕਰ ਰਿਹਾ ਹੈ। ਹਾਲ ਹੀ ‘ਚ ਲਾਈਵ ਕੰਸਰਟ ਦੌਰਾਨ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਇਸ ਦੇ ਨਾਲ ਹੀ ਹੁਣ ਗਾਇਕ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਭਾਵੁਕ ਨਜ਼ਰ ਆਏ। ਲਾਈਵ ਸ਼ੋਅ ਦੌਰਾਨ ਦਿਲਜੀਤ ਦੋਸਾਂਝ 1914 ਦੀ ‘ਕਾਮਾਗਾਟਾ ਮਾਰੂ’ ਘਟਨਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਕੀ ਹੈ ‘ਕਾਮਾਗਾਟਾ ਮਾਰੂ’ ਘਟਨਾ? ਚਲੋ ਅਸੀ ਜਾਣੀਐ…
ਅਪ੍ਰੈਲ 1914 ਵਿਚ ਜਾਪਾਨੀ ਜਹਾਜ਼ ‘ਕਾਮਾਗਾਟਾ ਮਾਰੂ’ 376 ਯਾਤਰੀਆਂ ਨਾਲ ਪੰਜਾਬ ਤੋਂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਹਾਂਗਕਾਂਗ ਤੋਂ ਰਵਾਨਾ ਹੋਇਆ। ਜਿਸ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਮੌਜੂਦ ਸਨ। ਇਹ ਜਹਾਜ਼ 23 ਮਈ, 1914 ਨੂੰ ਵੈਨਕੂਵਰ ਦੇ ਤੱਟ ‘ਤੇ ਪਹੁੰਚਿਆ, ਪਰ ਦੋ ਮਹੀਨੇ ਉਥੇ ਰੁਕਣਾ ਪਿਆ ਕਿਉਂਕਿ ਭਾਰਤੀਆਂ ਨੂੰ ਵੱਖ-ਵੱਖ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। ਸਿਰਫ਼ 24 ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।
ਅਧਿਕਾਰੀਆਂ ਨੇ ਜਹਾਜ਼ ‘ਤੇ ਭੋਜਨ ਅਤੇ ਪਾਣੀ ਦੀ ਸਪੁਰਦਗੀ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਜਾਪਾਨੀ ਜਹਾਜ਼ ‘ਕਾਮਾਗਾਟਾ ਮਾਰੂ’ ਨੂੰ ਭਾਰਤ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ। ਇਹ ਜਹਾਜ਼ ਸਤੰਬਰ ਵਿੱਚ ਕੋਲਕਾਤਾ ਪਹੁੰਚਿਆ ਸੀ। ਜਿੱਥੇ 29 ਸਤੰਬਰ 1914 ਨੂੰ ਪੁਲਿਸ ਨਾਲ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 19 ਯਾਤਰੀਆਂ ਦੀ ਮੌਤ ਹੋ ਗਈ ਸੀ।