ਭਾਜਪਾ ਵਿਧਾਇਕ ਦਵਿੰਦਰ ਸਿੰਘ ਰਾਣਾ ਦਾ ਦਿਹਾਂਤ
ਨਵੀ ਦਿੱਲੀ,1 ਨਵੰਬਰ (ਵਿਸ਼ਵ ਵਾਰਤਾ): ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਜੰਮੂ-ਕਸ਼ਮੀਰ ਦੇ ਨਗਰੋਟਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਰਾਣਾ (Devender Singh Rana) ਦਾ ਦੇਹਾਂਤ ਹੋ ਗਿਆ ਹੈ। ਫਰੀਦਾਬਾਦ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਉਹ 59 ਸਾਲਾਂ ਦੇ ਸਨ।
ਭਾਜਪਾ ਦੇ ਬੁਲਾਰੇ ਸਾਜਿਦ ਯੂਸਫ ਨੇ ਕਿਹਾ ਕਿ, “ਰਾਣਾ ਜੰਮੂ-ਕਸ਼ਮੀਰ ਦੀ ਇੱਕ ਪ੍ਰਮੁੱਖ ਸਿਆਸੀ ਹਸਤੀ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਭਾਜਪਾ ਅਤੇ ਉਨ੍ਹਾਂ ਦੇ ਸਮਰਥਕ ਸਦਮੇ ‘ਚ ਹਨ।”
ਭਾਜਪਾ ਦੇ ਮੈਂਬਰਾਂ ਅਤੇ ਆਗੂਆਂ ਨੇ ਖੇਤਰ ਲਈ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਵੀ ਰਾਣਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।