Delhi: ਸੌਰਭ ਭਾਰਦਵਾਜ ਸਮੇਤ ਤਿੰਨ ‘ਆਪ’ ਆਗੂਆਂ ਦੀਆਂ ਵਧੀਆਂ ਮੁਸ਼ਕਿਲਾਂ! ਮਾਮਲਾ ਦਰਜ
ਨਵੀ ਦਿੱਲੀ, 25 ਦਸੰਬਰ (ਵਿਸ਼ਵ ਵਾਰਤਾ) : ਆਮ ਆਦਮੀ ਪਾਰਟੀ (ਆਪ) ਦੇ ਆਗੂਆਂ (Delhi) ਸੌਰਭ ਭਾਰਦਵਾਜ, ਸੰਜੇ ਝਾਅ ਅਤੇ ਆਦਿਲ ਅਹਿਮਦ ਖਾਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ‘ਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਇਹ ਮਾਮਲਾ ਈਸਾਈ ਭਾਈਚਾਰੇ ਦੇ ਪਵਿੱਤਰ ਪ੍ਰਤੀਕ ਸਾਂਤਾ ਕਲਾਜ਼ ਦੇ ਅਪਮਾਨਜਨਕ ਚਿੱਤਰਣ ਨਾਲ ਸਬੰਧਤ ਹੈ।
ਦਰਅਸਲ, 18 ਦਸੰਬਰ ਨੂੰ ਸੌਰਭ ਭਾਰਦਵਾਜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ। ਇਹ ਵੀਡੀਓ ਕਨਾਟ ਪਲੇਸ ‘ਚ ਬਣਾਇਆ ਗਿਆ ਸੀ, ਜਿੱਥੇ ਸਾਂਤਾ ਕਲਾਜ਼ AQI 376 ਸੁਣ ਕੇ ਬੇਹੋਸ਼ ਹੋ ਜਾਂਦਾ ਹੈ, ਫਿਰ ਸੌਰਭ ਭਾਰਦਵਾਜ ਉਸਨੂੰ CPR ਦਿੰਦੇ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਸੈਂਟਾ ਕਲਾਜ਼ ਨੂੰ ਸੜਕ ‘ਤੇ ਬੇਹੋਸ਼ ਡਿੱਗਦੇ ਦਿਖਾਇਆ ਗਿਆ ਹੈ। ਆਪ ਆਗੂਆਂ ਵੱਲੋਂ ਵੀਡੀਓ ਵਿੱਚ ਈਸਾਈ ਭਾਈਚਾਰੇ ਦੇ ਸਤਿਕਾਰਯੋਗ ਧਾਰਮਿਕ-ਸੱਭਿਆਚਾਰਕ ਪ੍ਰਤੀਕ, ਸਾਂਤਾ ਕਲਾਜ਼ ਨੂੰ ਬਹੁਤ ਹੀ ਮਜ਼ਾਕੀਆ ਅਤੇ ਅਪਮਾਨਜਨਕ ਢੰਗ ਨਾਲ ਦਰਸਾਉਣ ਦੇ ਇਲਜ਼ਾਮ ਹਨ। ‘ਆਪ’ ਆਗੂਆਂ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























