Delhi: 21 ਤੋਂ 29 ਜਨਵਰੀ ਤੱਕ ਆਮ ਲੋਕਾਂ ਲਈ ਬੰਦ ਰਹੇਗਾ ਰਾਸ਼ਟਰਪਤੀ ਭਵਨ
- ਜਾਣੋ ਵੱਡਾ ਕਾਰਨ
ਨਵੀ ਦਿੱਲੀ,9 ਜਨਵਰੀ : ਰਾਸ਼ਟਰਪਤੀ ਭਵਨ (ਸਰਕਟ-1) 21 ਤੋਂ 29 ਜਨਵਰੀ ਤੱਕ ਆਮ ਜਨਤਾ ਲਈ ਬੰਦ ਰਹੇਗਾ। ਰਾਸ਼ਟਰਪਤੀ ਦਫਤਰ ਵੱਲੋਂ ਵੀਰਵਾਰ ਨੂੰ ਕਿਹਾ ਗਿਆ ਕਿ ਆਗਾਮੀ ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰੀਟਰੀਟ ਸਮਾਰੋਹ ਦੇ ਕਾਰਨ, ਰਾਸ਼ਟਰਪਤੀ ਭਵਨ (ਸਰਕਟ-1) ਦਾ ਦੌਰਾ 21 ਤੋਂ 29 ਜਨਵਰੀ ਤੱਕ ਆਮ ਜਨਤਾ ਲਈ ਬੰਦ ਰਹੇਗਾ। ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਕਾਰਨ 11, 18 ਅਤੇ 25 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਗਾਰਡ ਆਫ ਚੇਂਜ ਦੀ ਰਸਮ ਵੀ ਨਹੀਂ ਹੋਵੇਗੀ। ਜੋ ਕਿ ਇੱਕ ਫੌਜੀ ਪਰੰਪਰਾ ਹੈ ਅਤੇ ਇਸ ਦਾ ਆਯੋਜਨ ਹਰ ਹਫ਼ਤੇ ਕੀਤਾ ਜਾਂਦਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/