Delhi: ਸੰਸਦ ਭਵਨ ਨੇੜੇ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ
- ਬੀਤੇ ਬੁੱਧਵਾਰ ਕੀਤੀ ਗਈ ਸੀ ਖੁਦਕੁਸ਼ੀ ਦੀ ਕੋਸ਼ਿਸ਼
ਨਵੀ ਦਿੱਲੀ : ਦਿੱਲੀ ਵਿੱਚ ਸੰਸਦ ਭਵਨ ਦੇ ਸਾਹਮਣੇ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਰਹਿਣ ਵਾਲੇ ਜਤਿੰਦਰ ਵਜੋਂ ਹੋਈ ਹੈ। ਸਥਾਨਕ ਪੁਲਿਸ, ਰੇਲਵੇ ਪੁਲਿਸ ਅਤੇ ਕੁੱਝ ਨਾਗਰਿਕਾਂ ਵਲੋਂ ਅੱਗ ਬੁਝਾਉਣ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ। ਪਰ ਹੁਣ ਇਲਾਜ ਦੌਰਾਨ ਉਸਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਇਹ ਘਟਨਾ ਬੀਤੀ 25 ਦਸੰਬਰ ਨੂੰ ਸੰਸਦ ਭਵਨ ਦੇ ਸਾਹਮਣੇ ਰੇਲ ਭਵਨ ਨੇੜੇ ਵਾਪਰੀ ਸੀ ਜਿਥੇ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਾਕਟਰਾਂ ਨੇ ਦੱਸਿਆ ਕਿ ਉਹ ਇਸ ਘਟਨਾ ‘ਚ 95 ਫੀਸਦੀ ਝੁਲਸ ਗਿਆ ਸੀ।ਪੁਲਿਸ ਵੱਲੋਂ ਮੌਕੇ ਤੋਂ ਅੱਧਾ ਸੜਿਆ ਹੋਇਆ ਦੋ ਪੰਨਿਆਂ ਦਾ ਸੁਸਾਈਡ ਨੋਟ, ਪੈਟਰੋਲ, ਸੜਿਆ ਹੋਇਆ ਬੈਗ ਬਰਾਮਦ ਕੀਤਾ ਗਿਆ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/