Delhi News/ਨਵੀਂ ਦਿੱਲੀ 21 ਜੂਨ( ਵਿਸ਼ਵ ਵਾਰਤਾ) :ਹਰਿਆਣਾ ਤੋਂ ਹੋਰ ਪਾਣੀ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਜਲ ਮੰਤਰੀ ਆਤਸ਼ੀ ਅੱਜ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਤੇ ਬੈਠ ਗਏ ਹਨ। ਭੁੱਖ ਹੜਤਾਲ ‘ਤੇ ਬੈਠਣ ਤੋਂ ਪਹਿਲਾਂ ਉਹਨਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਰਾਜਘਾਟ ਪਹੁੰਚਣ ਸਮੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind kejriwal)ਦੀ ਪਤਨੀ ਸੁਨੀਤਾ ( Sunita kejriwal)ਅਤੇ ਆਮ ਆਦਮੀ ਪਾਰਟੀ(AAP )ਦੇ ਸਾਂਸਦ ਸੰਜੇ ਸਿੰਘ(Sanjay Singh)ਅਤੇ ਸੌਰਭ ਭਾਰਤਵਾਜ ਵੀ ਉਨਾਂ ਦੇ ਨਾਲ ਸਨ। ਆਤਸ਼ੀ ਦੱਖਣੀ ਦਿੱਲੀ Delhi )ਦੇ ਭੋਗਲ ਦੇ ਵਿੱਚ ਭੁੱਖ ਹੜਤਾਲ ਕਰਨਗੇ। ਉਹਨਾਂ ਦਾ ਇਲਜ਼ਾਮ ਹੈ ਕਿ, ਕੋਸ਼ਿਸ਼ਾਂ ਕਰਨ ਦੇ ਬਾਵਜੂਦ ਹਰਿਆਣਾ ਸਰਕਾਰ ਦਿੱਲੀ ਨੂੰ ਉਸਦੇ ਹਿੱਸੇ ਦਾ ਪਾਣੀ ਨਹੀਂ ਦੇ ਰਹੀ। ਆਤਿਸ਼ੀ ਨੇ ਆਪਣੇ ਐਕਸ ਹੈਂਡਲ ਤੇ ਪੋਸਟ ਕਰਕੇ ਲਿਖਿਆ ਹੈ ਕਿ, ਦਹਾਕਿਆਂ ਪਹਿਲਾਂ ਬਾਪੂ ਨੇ ਆਮ ਲੋਕਾਂ ਦੇ ਹੱਕ ਲਈ ਸੱਤਿਆਗ੍ਰਹਿ ਦਾ ਰਸਤਾ ਅਪਣਾਇਆ ਸੀ, ਅਤੇ ਅੱਜ ਮੈਂ ਉਹਨਾਂ ਦੇ ਰਸਤੇ ਤੇ ਚੱਲ ਕੇ ਦਿੱਲੀ ਦੇ ਲੋਕਾਂ ਦੇ ਲਈ ਹੜਤਾਲ ਤੇ ਬੈਠੀ ਹਾਂ। ਆਤਸ਼ੀ ਨੇ ਆਪਣੀ ਹੜਤਾਲ ਨੂੰ ਪਾਣੀ ਸੱਤਿਆਗ੍ਰਹਿ ਦਾ ਨਾਮ ਦਿੱਤਾ ਹੈ। ਐਕਸ ਤੇ ਪਾਈ ਇਕ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ, ” ਮੈਂ ਅੱਜ ਤੋਂ ਪਾਣੀ ਸਤਿਆ ਗ੍ਰਹ ਸ਼ੁਰੂ ਕਰਾਂਗੀ ਜਦ ਤੱਕ ਦਿੱਲੀ ਦੇ ਲੋਕਾਂ ਨੂੰ ਹਰਿਆਣਾ ਤੋਂ ਪੀਣ ਦਾ ਪਾਣੀ ਦਾ ਉਚਿਤ ਹਿੱਸਾ ਨਹੀਂ ਮਿਲਦਾ ਉਦੋਂ ਤੱਕ ਮੈਂ ਭੋਗਲ ਜੰਗਪੁਰਾ ਦੇ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਰਹਾਂਗੀ”। ਆਤਿਸ਼ੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਹਫਤਿਆਂ ਤੋਂ ਹਰਿਆਣਾ ਦਿੱਲੀ ਨੂੰ ਪ੍ਰਤੀ ਦਿਨ 613 ਐਮਜੀਡੀ ਦੇ ਮੁਕਾਬਲੇ 100 ਮਿਲੀਅਨ ਗੈਲਨ ਘੱਟ ਪਾਣੀ ਦੇ ਰਿਹਾ ਹੈ। ਜਿਸਦੇ ਕਾਰਨ ਦਿੱਲੀ ਦੇ 28 ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ।